Sport >> The Tribune


ਸਰਹਾਲਾ ਰਣੂੰਆਂ ਨੇ ਜਿੱਤਿਆ ਘਨੌਲਾ ਦਾ ਕੌਮਾਂਤਰੀ ਕਬੱਡੀ ਕੱਪ


Link [2022-03-09 12:53:57]



ਪੱਤਰ ਪ੍ਰੇਰਕ

ਘਨੌਲੀ, 8 ਮਾਰਚ

ਅਮਰੀਕਾ ਰਹਿੰਦੇ ਪਿੰਡ ਸੈਣੀਮਾਜਰਾ ਜੱਟ ਪੱਤੀ ਦੇ ਕਾਰੋਬਾਰੀ ਰਤਨ ਸਿੰਘ ਵੱਲੋਂ ਹੈਰੀ ਸਿੰਘ ਯੂਐੱਸਏ, ਪ੍ਰਤਾਪ ਸਿੰਘ ਤੇ ਅਰਵਿੰਦਰ ਸਿੰਘ ਅਟਵਾਲ ਯੂਐੱਸਏ ਅਤੇ ਨਾਰਥ ਫੈਡਰੇਸ਼ਨ ਦੇ ਸਹਿਯੋਗ ਨਾਲ ਪਹਿਲਾ ਕੌਮਾਂਤਰੀ ਸਾਧੂ ਸਿੰਘ ਕਬੱਡੀ ਕੱਪ ਪਿੰਡ ਘਨੌਲਾ ਵਿਖੇ ਕਰਵਾਇਆ ਗਿਆ। ਇਸ ਵਿੱਚ ਅੱਠ ਟੀਮਾਂ ਨੇ ਹਿੱਸਾ ਲਿਆ। ਫਸਵੇਂ ਫਾਈਨਲ ਮੈਚ ਵਿੱਚ ਸ਼ਹੀਦ ਭਗਤ ਸਿੰਘ ਕਲੱਬ ਸਰਹਾਲਾ ਰਣੂੰਆਂ ਨੇ ਰੌਇਲ ਕਿੰਗਜ਼ ਯੂਐੱਸਏ ਨੂੰ ਹਰਾ ਕੇ ਕਬੱਡੀ ਕੱਪ 'ਤੇ ਕਬਜ਼ਾ ਕੀਤਾ। ਪ੍ਰਬੰਧਕਾਂ ਨੇ ਜੇਤੂ ਟੀਮ ਨੂੰ ਦੋ ਲੱਖ ਅਤੇ ਉਪ ਜੇਤੂ ਨੂੰ ਡੇਢ ਲੱਖ ਰੁਪਏ ਤੇ ਟਰਾਫੀ ਦਿੱਤੀ। ਬਿਹਤਰੀਨ ਰੇਡਰ ਸ਼ੀਰਾ ਚੱਕ ਅਲੀਸ਼ੇਰ ਅਤੇ ਬਿਹਤਰੀਨ ਜਾਫ਼ੀ ਗੁਰਵਿੰਦਰ ਘਾਗਾ ਨੂੰ ਬੁੁਲੇਟ ਮੋਟਰਸਾਈਕਲ ਇਨਾਮ ਵੱਜੋਂ ਦਿੱਤੇ ਗਏ। ਇਸ ਦੌਰਾਨ ਪੰਜਾਬ ਤੇ ਹਰਿਆਣਾ ਦੀਆਂ ਲੜਕੀਆਂ ਦਾ ਕਬੱਡੀ ਸ਼ੋਅ ਮੈਚ ਵੀ ਕਰਵਾਇਆ ਗਿਆ। ਇਸ ਮੌਕੇ ਸਾਹਿਬ ਸਿੰਘ ਯੂਐੱਸਏ, ਸਾਬਕਾ ਡੀਐੱਫਓ ਯੁਧਵੀਰ ਸਿੰਘ, ਐੱਨਜੀਓ ਰਤਨ ਏਡ ਇੰਡੀਆ ਦੇ ਪ੍ਰਧਾਨ ਜਸਮੇਰ ਸਿੰਘ ਸੈਣੀਮਾਜਰਾ ਜੱਟ ਪੱਤੀ, ਜਨਰਲ ਸਕੱਤਰ ਪਰਮਜੀਤ ਸਿੰਘ ਡਕਾਲਾ, ਸਰਪੰਚ ਕੁਲਵੀਰ ਕੌਰ ਘਨੌਲਾ, ਸਰਪੰਚ ਹਰਜੀਤ ਕੌਰ ਸੈਣੀਮਾਜਰਾ ਜੱਟ ਪੱਤੀ, ਮੁਖਤਿਆਰ ਸਿੰਘ ਆਦਿ ਹਾਜ਼ਰ ਸਨ।



Most Read

2024-09-19 13:27:02