Sport >> The Tribune


ਆਈਓਸੀ ਨੇ ਨੌਂ ਹਾਕੀ ਖਿਡਾਰਨਾਂ ਨੂੰ ਨੌਕਰੀ ਦਿੱਤੀ


Link [2022-03-09 12:53:57]



ਨਵੀਂ ਦਿੱਲੀ: ਦੇਸ਼ ਦੀ ਚੋਟੀ ਦੀ ਊਰਜਾ ਕੰਪਨੀ ਭਾਰਤੀ ਤੇਲ ਨਿਗਮ (ਆਈਓਸੀ) ਨੇ ਖੇਡ ਅਤੇ ਮਹਿਲਾ ਹਾਕੀ ਨੂੰ ਉਤਸ਼ਾਹਿਤ ਕਰਨ ਦੀ ਆਪਣੀ ਨੀਤੀ ਤਹਿਤ ਭਾਰਤੀ ਮਹਿਲਾ ਹਾਕੀ ਟੀਮ ਦੀਆਂ ਨੌਂ ਖਿਡਾਰਨਾਂ ਨੂੰ ਨੌਕਰੀ ਦਿੱਤੀ ਹੈ। ਕੰਪਨੀ ਦੇ ਇੱਥੇ ਜਾਰੀ ਬਿਆਨ ਅਨੁਸਾਰ ਜਿਨ੍ਹਾਂ ਹਾਕੀ ਖਿਡਾਰਨਾਂ ਨੂੰ ਨੌਕਰੀ ਦਿੱਤੀ ਗਈ ਹੈ ਉਨ੍ਹਾਂ ਵਿਚ ਸੁਮਨ ਦੇਵੀ ਥੌਡਮ, ਰਾਜਵਿੰਦਰ ਕੌਰ, ਰਸ਼ਮਿਤਾ ਮਿੰਜ਼, ਸ਼ਰਮਿਲਾ ਦੇਵੀ, ਇਸ਼ਿਕਾ ਚੌਧਰੀ, ਬਿਚੂ ਦੇਵੀ ਖਰੀਬਾਮ, ਦੀਪਿਕਾ, ਬਲਜੀਤ ਕੌਰ ਅਤੇ ਅਕਸ਼ਤਾ ਢੈਕਾਲੇ ਸ਼ਾਮਲ ਹਨ। ਪੰਜਾਬ, ਹਰਿਆਣਾ, ਮਨੀਪੁਰ, ਉੜੀਸਾ ਅਤੇ ਮਹਾਰਾਸ਼ਟਰ ਸਣੇ ਵੱਖ-ਵੱਖ ਸੂਬਿਆਂ ਦੀਆਂ ਇਨ੍ਹਾਂ ਖਿਡਾਰਨਾਂ ਨੇ ਓਲੰਪਿਕ ਅਤੇ ੲੇਸ਼ਿਆਈ ਚੈਂਪੀਅਨਜ਼ ਟਰਾਫੀ ਸਣੇ ਕਈ ਕੌਮਾਂਤਰੀ ਟੂਰਨਾਮੈਂਟਾਂ ਵਿਚ ਭਾਗ ਲਿਆ ਹੈ। -ਪੀਟੀਆਈ



Most Read

2024-09-20 10:02:20