Breaking News >> News >> The Tribune


ਸ੍ਰੀਨਗਰ ਗ੍ਰਨੇਡ ਹਮਲੇ ਲਈ ਜ਼ਿੰਮੇਵਾਰ ਅਤਿਵਾਦੀਆਂ ਦੀ ਪਛਾਣ ਹੋਈ: ਡੀਜੀਪੀ


Link [2022-03-09 07:34:37]



ਕਠੂਆ/ਜੰਮੂ, 8 ਮਾਰਚ

ਸ੍ਰੀਨਗਰ ਵਿਚ ਹਾਲ ਹੀ 'ਚ ਹੋਏ ਗ੍ਰਨੇਡ ਹਮਲੇ ਲਈ ਜ਼ਿੰਮੇਵਾਰ ਅਤਿਵਾਦੀਆਂ ਦੀ ਪਛਾਣ ਕਰ ਲਈ ਗਈ ਹੈ ਅਤੇ ਮਾਮਲਾ ਜਲਦੀ ਹੀ ਹੱਲ ਕਰ ਲਿਆ ਜਾਵੇਗਾ। ਇਹ ਦਾਅਵਾ ਜੰਮੂ ਕਸ਼ਮੀਰ ਪੁਲੀਸ ਦੇ ਡੀਜੀਪੀ ਦਿਲਬਾਗ ਸਿੰਘ ਨੇ ਅੱਜ ਕੀਤਾ। ਇਸੇ ਦੌਰਾਨ ਸੁਰੱਖਿਆ ਬਲਾਂ ਨੇ ਬਾਰਾਮੂਲਾ ਜ਼ਿਲ੍ਹੇ ਵਿਚ ਲਸ਼ਕਰ-ਏ-ਤੋਇਬਾ ਦੇ ਇਕ ਅਤਿਵਾਦੀ ਨੂੰ ਗ੍ਰਿਫ਼ਤਾਰ ਕੀਤਾ ਹੈ , ਜਿਸ ਦੀ ਪਛਾਣ ਫਿਰਦੌਸ ਅਹਿਮ ਵਾਨੀ ਵਜੋਂ ਹੋਈ ਹੈ। ਐਤਵਾਰ ਨੂੰ ਸ੍ਰੀਨਗਰ ਦਾ ਦਿਲ ਕਹੇ ਜਾਂਦੇ ਇਲਾਕੇ ਆਮਿਰਕਦਲ ਨੇੜਲੀ ਭੀੜ ਵਾਲੀ ਹਰੀ ਸਿੰਘ ਹਾਈ ਸਟਰੀਟ ਵਿਚ ਅਤਿਵਾਦੀਆਂ ਨੇ ਗ੍ਰਨੇਡ ਸੁੱਟ ਦੇ ਧਮਾਕਾ ਕਰ ਦਿੱਤਾ ਸੀ। ਇਸ ਦੌਰਾਨ ਇਕ 19 ਸਾਲਾ ਮਹਿਲਾ ਸਣੇ ਦੋ ਵਿਅਕਤੀਆਂ ਦੀ ਮੌਤ ਹੋ ਗਈ ਸੀ ਅਤੇ 32 ਹੋਰ ਜ਼ਖ਼ਮੀ ਹੋ ਗਏ ਸਨ। ਡੀਜੀਪੀ ਨੇ ਕਠੂਆ ਜ਼ਿਲ੍ਹੇ ਵਿਚ ਇਕ ਸਮਾਗਮ ਤੋਂ ਇਕ ਪਾਸੇ ਮੀਡੀਆ ਨਾਲ ਗੱਲਬਾਤ ਦੌਰਾਨ ਕਿਹਾ, ''ਸ਼ਾਂਤੀ ਦੇ ਦੁਸ਼ਮਣ ਅਜਿਹੀਆਂ ਕਾਇਰਤਾ ਵਾਲੀਆਂ ਕਾਰਵਾਈਆਂ ਨੂੰ ਅੰਜਾਮ ਦੇ ਰਹੇ ਹਨ।'' -ਪੀਟੀਆਈ



Most Read

2024-09-22 12:42:26