Breaking News >> News >> The Tribune


ਚੋਣ ਨਤੀਜਿਆਂ ਤੋਂ ਪਹਿਲਾਂ ਮੋਦੀ ਨੂੰ ਮਿਲੇ ਸਾਵੰਤ


Link [2022-03-09 07:34:37]



ਨਵੀਂ ਦਿੱਲੀ, 8 ਮਾਰਚ

ਐਗਜ਼ਿਟ ਪੋਲ (ਚੋਣ ਸਰਵੇਖਣਾਂ) ਵਿੱਚ ਗੋਆ 'ਚ ਕਿਸੇ ਵੀ ਪਾਰਟੀ ਨੂੰ ਸਪਸ਼ਟ ਬਹੁਮੱਤ ਨਾ ਮਿਲਣ ਦੀ ਪੇਸ਼ੀਨਗੋਈ ਮਗਰੋੋਂ ਸੂੁਬੇ ਦੇ ਮੁੱਖ ਮੰਤਰੀ ਪ੍ਰਮੋਦ ਸਾਵੰਤ ਨੇ ਅੱਜ ਇਥੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਕੀਤੀ। ਸਾਵੰਤ ਨੇ ਹਾਲਾਂਕਿ ਅਸੈਂਬਲੀ ਚੋਣਾਂ ਜਿੱਤਣ ਤੇ ਖੇਤਰੀ ਪਾਰਟੀਆਂ ਦੀ ਮਦਦ ਨਾਲ ਗੋਆ ਵਿੱਚ ਅਗਲੀ ਸਰਕਾਰ ਬਣਾਉਣ ਦਾ ਭਰੋੋਸਾ ਜਤਾਇਆ। ਗੋਆ ਅਸੈਂਬਲੀ ਲਈ ਚੋਣਾਂ 14 ਫਰਵਰੀ ਨੂੰ ਹੋਈਆਂ ਸਨ ਤੇ ਨਤੀਜਿਆਂ ਦਾ ਐਲਾਨ ਚਾਰ ਹੋਰਨਾਂ ਰਾਜਾਂ ਸਣੇ 10 ਮਾਰਚ ਨੂੰ ਹੋਵੇਗਾ।

ਗੋਆ ਵਿੱਚ ਐਤਕੀਂ ਮੁੱਖ ਪਾਰਟੀਆਂ ਭਾਜਪਾ ਤੇ ਕਾਂਗਰਸ ਤੋਂ ਇਲਾਵਾ ਤ੍ਰਿਣਮੂਲ ਕਾਂਗਰਸ, ਆਮ ਆਦਮੀ ਪਾਰਟੀ, ਸ਼ਿਵ ਸੈਨਾ-ਐੱਨਸੀਪੀ ਦੇ ਮੈਦਾਨ ਵਿੱਚ ਨਿੱਤਰਨ ਨਾਲ ਸਾਹਿਲੀ ਰਾਜ 'ਚ ਬਹੁਕੋਣੀ ਚੋਣ ਮੁਕਾਬਲਾ ਸੀ। ਗੋਆ ਵਿੱਚ ਭਾਜਪਾ ਦੇ ਕੱਦਾਵਰ ਆਗੂ ਮਨੋਹਰ ਪਰੀਕਰ ਦੇ ਚਲਾਣੇ ਮਗਰੋਂ ਇਹ ਪਲੇਠੀਆਂ ਅਸੈਂਬਲੀ ਚੋਣਾਂ ਹਨ। ਪਰੀਕਰ ਚਾਰ ਵਾਰ ਸੂਬੇ ਦੇ ਮੁੱਖ ਮੰਤਰੀ ਰਹੇ ਸਨ। ਸਾਲ 2017 ਦੀਆਂ ਅਸੈਂਬਲੀ ਚੋਣਾਂ ਵਿੱਚ ਕਾਂਗਰਸ 17 ਸੀਟਾਂ ਜਿੱਤ ਕੇ ਸਭ ਤੋਂ ਵੱਡੀ ਪਾਰਟੀ ਵਜੋਂ ਉਭਰੀ ਸੀ, ਪਰ ਭਾਜਪਾ ਖੇਤਰੀ ਪਾਰਟੀਆਂ ਦੀ ਹਮਾਇਤ ਨਾਲ ਕਾਂਗਰਸ ਨੂੰ ਪਿੱਛੇ ਧੱਕ ਕੇ ਸਰਕਾਰ ਬਣਾਉਣ ਵਿੱਚ ਸਫ਼ਲ ਰਹੀ ਸੀ।

ਐਤਕੀਂ ਮਹਾਰਾਸ਼ਟਰਵਾਦੀ ਗੋਮਾਂਤਕ ਪਾਰਟੀ ਨੇ ਤ੍ਰਿਣਮੂਲ ਕਾਂਗਰਸ ਨਾਲ ਮਿਲ ਕੇ ਚੋਣਾਂ ਲੜੀਆਂ ਹਨ ਜਦੋਂਕਿ ਗੋਆ ਫਾਰਵਰਡ ਪਾਰਟੀ ਨੇ ਕਾਂਗਰਸ ਨਾਲ ਗੱਠਜੋੜ ਕੀਤਾ ਹੈ। ਐੱਨਸੀਪੀ ਤੇ ਸ਼ਿਵ ਸੈਨਾ ਨੂੰ ਕਾਂਗਰਸ ਨਾਲ ਗੱਠਜੋੜ ਦੀ ਆਸ ਸੀ, ਪਰ ਕਾਂਗਰਸ ਨੇ ਉਨ੍ਹਾਂ ਨੂੰ ਨਾਂਹ ਕਰ ਦਿੱਤੀ। -ਪੀਟੀਆਈ



Most Read

2024-09-22 12:36:08