Breaking News >> News >> The Tribune


ਮਹਿਲਾਵਾਂ ਸਮਾਜ ਨੂੰ ਬਦਲਣ ਦੇ ਸਮਰੱਥ: ਰਾਹੁਲ


Link [2022-03-09 07:34:37]



ਨਵੀਂ ਦਿੱਲੀ, 8 ਮਾਰਚ

ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਮਹਿਲਾਵਾਂ ਨੂੰ ਕੌਮਾਂਤਰੀ ਮਹਿਲਾ ਦਿਵਸ ਦੀ ਵਧਾਈ ਦਿੰਦਿਆਂ ਕਿਹਾ ਕਿ ਉਹ ਆਪਣੀ ਸਿਆਣਪ, ਸਮਰਪਣ ਭਾਵਨਾ ਤੇ ਤਾਕਤ ਨਾਲ ਸਮਾਜ ਨੂੰ ਬਦਲਣ ਦੇ ਸਮਰੱਥ ਹਨ। ਉਨ੍ਹਾਂ ਕਿਹਾ ਕਿ ਮਹਿਲਾਵਾਂ ਨੂੰ ਉਨ੍ਹਾਂ ਦਾ ਬਣਦਾ ਹੱਕ ਮਿਲਣਾ ਚਾਹੀਦਾ ਹੈ। ਰਾਹੁਲ ਗਾਂਧੀ ਨੇ ਇਕ ਟਵੀਟ ਵਿੱਚ ਕਿਹਾ, ''ਔਰਤਾਂ ਆਪਣੀ ਸਿਆਣਪ, ਸਮਰਪਣ ਤੇ ਤਾਕਤ ਨਾਲ ਸਮਾਜ ਵਿੱਚ ਤਬਦੀਲੀਆਂ ਲਿਆਉਣ ਦੀ ਕਾਬਲੀਅਤ ਰੱਖਦੀਆਂ ਹਨ। ਉਨ੍ਹਾਂ ਨੂੰ ਲੰਮੇ ਸਮੇਂ ਤੋਂ ਬਕਾਇਆ ਹੱਕ ਮਿਲਣੇ ਚਾਹੀਦੇ ਹਨ। ਸਾਰਿਆਂ ਨੂੰ ਮਹਿਲਾ ਦਿਵਸ ਦੀਆਂ ਵਧਾਈਆਂ।'' ਉਧਰ ਕਾਂਗਰਸ ਪਾਰਟੀ ਨੇ ਕਿਹਾ ਕਿ ਹਰ ਮਹਿਲਾ ਆਸ ਤੇ ਖ਼ੁਸ਼ਹਾਲੀ ਦੀ ਝੰਡਾਬਰਦਾਰ ਹੈ।

ਇਸ ਦੌਰਾਨ ਕਾਂਗਰਸ ਦੀ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਵਾਡਰਾ ਨੇ ਲਖਨਊ ਵਿੱਚ ਮਹਿਲਾ ਦਿਵਸ ਨੂੰ ਸਮਰਪਿਤ ਮਾਰਚ ਕੱਢਿਆ। ਪ੍ਰਿਯੰਕਾ ਨੇ ਯੂਪੀ ਅਸੈਂਬਲੀ ਚੋਣਾਂ ਤੋਂ ਪਹਿਲਾਂ 'ਲੜਕੀ ਹੂੰ, ਲੜ ਸਕਤੀ ਹੂੰ' ਦਾ ਚੋਣ ਨਾਅਰਾ ਦਿੱਤਾ ਸੀ ਤੇ ਪਾਰਟੀ ਨੇ ਚੋਣ ਮੈਦਾਨ ਵਿੱਚ 40 ਫੀਸਦ ਮਹਿਲਾ ਉਮੀਦਵਾਰਾਂ ਨੂੰ ਮੈਦਾਨ ਵਿੱਚ ਉਤਾਰਿਆ ਸੀ। -ਪੀਟੀਆਈ



Most Read

2024-09-22 12:32:46