Breaking News >> News >> The Tribune


ਯੂਪੀ ’ਚ ਵੋਟਾਂ ਚੋਰੀ ਕਰ ਰਹੀ ਹੈ ਭਾਜਪਾ: ਅਖਿਲੇਸ਼


Link [2022-03-09 07:34:37]



ਲਖਨਊ, 8 ਮਾਰਚ

ਉੱਤਰ ਪ੍ਰਦੇਸ਼ ਅਸੈਂਬਲੀ ਦੀ ਚੋਣ ਲਈ ਵੋਟਾਂ ਦੀ ਗਿਣਤੀ ਤੋਂ ਦੋ ਦਿਨ ਪਹਿਲਾਂ ਸਮਾਜਵਾਦੀ ਪਾਰਟੀ ਦੇ ਮੁਖੀ ਅਖਿਲੇਸ਼ ਯਾਦਵ ਨੇ ਸੱਤਾਧਾਰੀ ਭਾਜਪਾ 'ਤੇ ਈਵੀਐੱਮ 'ਚੋਰੀ' ਕਰਨ ਦਾ ਦੋਸ਼ ਲਾਇਆ ਹੈ। ਉਨ੍ਹਾਂ ਕਿਹਾ ਕਿ ਵਾਰਾਨਸੀ ਵਿੱਚ ਈਵੀਐੱਮ ਨਾਲ ਭਰਿਆ ਇਕ ਟਰੱਕ ਫੜਿਆ ਗਿਆ ਹੈ। ਯਾਦਵ ਨੇ ਕਿਹਾ ਕਿ ਐਗਜ਼ਿਟ ਪੋਲ ਇਹ ਧਾਰਨਾ ਸਿਰਜਣ ਲਈ ਸੀ ਕਿ ਭਗਵਾ ਪਾਰਟੀ ਉੱਤਰ ਪ੍ਰਦੇਸ਼ ਚੋਣਾਂ ਵਿੱਚ ਜੇਤੂ ਵਜੋਂ ਉਭਰ ਰਹੀ ਹੈ। ਯਾਦਵ ਨੇ ਪੱਤਰਕਾਰਾਂ ਦੇ ਰੂਬਰੂ ਹੁੰਦਿਆਂ ਕਿਹਾ ਕਿ ਲਖਨਊ ਵਿੱਚ ਸਰਕਾਰੀ ਅਧਿਕਾਰੀਆਂ ਨੇ ਜ਼ਿਲ੍ਹਿਆਂ ਵਿੱਚ ਆਪਣੇ ਅਧੀਨ ਕਰਮਚਾਰੀਆਂ ਨੂੰ ਕਥਿਤ ਹਦਾਇਤਾਂ ਕੀਤੀਆਂ ਹਨ ਕਿ ਜਿਨ੍ਹਾਂ ਹਲਕਿਆਂ ਵਿੱਚ ਭਾਜਪਾ ਉਮੀਦਵਾਰਾਂ ਦੇ ਚੋਣ ਜਿੱਤਣ ਦੀ ਸੰਭਾਵਨਾ ਘੱਟ ਹੈ, ਉਥੇ ਵੋਟਾਂ ਦੀ ਗਿਣਤੀ ਦੀ ਰਫ਼ਤਾਰ ਘਟਾਉਂਦਿਆਂ ਇਸ ਪੂਰੇ ਅਮਲ ਨੂੰ ਦੇਰ ਰਾਤ ਤੱਕ ਲਮਕਾਇਆ ਜਾਵੇ। ਯਾਦਵ ਨੇ ਕਿਹਾ ਕਿ ਉਪਰੋਕਤ ਹਦਾਇਤਾਂ ਖਾਸ ਕਰਕੇ ਉਨ੍ਹਾਂ 47 ਸੀਟਾਂ ਲਈ ਹਨ, ਜਿੱਥੇ ਭਾਜਪਾ ਨੇ ਪਿਛਲੀ ਵਾਰ 5000 ਤੋਂ ਘੱਟ ਵੋਟਾਂ ਨਾਲ ਜਿੱਤ ਦਰਜ ਕੀਤੀ ਸੀ। ਯੂਪੀ ਦੇ ਸਾਬਕਾ ਮੁੱਖ ਮੰਤਰੀ ਨੇ ਕਿਹਾ ਕਿ ਭਾਜਪਾ ਦੀ ਅਗਵਾਈ ਵਾਲੀ ਸੂਬਾ ਸਰਕਾਰ ਈਵੀਐੱਮਜ਼ 'ਚੋਰੀ' ਕਰ ਰਹੀ ਹੈ ਤੇ ਵੋਟਿੰਗ ਮਸ਼ੀਨਾਂ ਨਾਲ ਲੱਦਿਆ ਟਰੱਕ ਵਾਰਾਨਸੀ 'ਚ ਫੜਿਆ ਗਿਆ ਹੈ। ਯੂਪੀ ਅਸੈਂਬਲੀ ਲਈ ਸੱਤ ਗੇੜ ਦਾ ਚੋਣ ਅਮਲ ਸੋਮਵਾਰ ਨੂੰ ਮੁੱਕਾ ਹੈ ਤੇ ਵੋਟਾਂ ਦੀ ਗਿਣਤੀ 10 ਮਾਰਚ ਨੂੰ ਹੋਣੀ ਹੈ। -ਪੀਟੀਆਈ



Most Read

2024-09-22 12:21:09