World >> The Tribune


ਇਰਾਨ ਦੇ ਰੈਵੋਲਿਊਸ਼ਨਰੀ ਗਾਰਡ ਵੱਲੋਂ ਦੂਜਾ ਉਪ ਗ੍ਰਹਿ ਲਾਂਚ


Link [2022-03-09 06:34:39]



ਤਹਿਰਾਨ, 8 ਮਾਰਚ

ਇਰਾਨ ਦੇ ਅਰਧ ਸੈਨਿਕ ਬਲ ਰੈਵੋਲਿਊਸ਼ਨਰੀ ਗਾਰਡ ਨੇ ਪੁਲਾੜ ਵਿਚ ਦੂਜਾ ਉਪ ਗ੍ਰਹਿ ਲਾਂਚ ਕੀਤਾ ਹੈ। ਸਰਕਾਰੀ ਟੈਲੀਵਿਜ਼ਨ ਨੇ ਉੱਤਰ-ਪੂਰਬੀ ਸ਼ਾਹਰੂਦ ਮਾਰੂਥਲ ਵਿਚ ਉਪ ਗ੍ਰਹਿ ਲਾਂਚ ਕੀਤੇ ਜਾਣ ਦਾ ਜ਼ਿਕਰ ਕੀਤਾ। ਹਾਲਾਂਕਿ, ਇਸ ਗੱਲ ਬਾਰੇ ਜਾਣਕਾਰੀ ਨਹੀਂ ਦਿੱਤੀ ਗਈ ਕਿ ਇਹ ਲਾਂਚ ਕਦੋਂ ਹੋਇਆ। ਇਹ ਲਾਂਚ ਅਜਿਹੇ ਸਮੇਂ ਵਿਚ ਹੋਇਆ ਹੈ ਜਦੋਂ ਵੀਏਨਾ ਵਿਚ ਮਹੀਨਿਆਂ ਤੋਂ ਚੱਲ ਰਹੀ ਗੱਲਬਾਤ ਵਿਚਾਲੇ ਇਰਾਨ ਦੇ ਚੋਟੀ ਦੇ ਰਾਜਦੂਤ ਨੇ ਮਸ਼ਵਰੇ ਲਈ ਸੋਮਵਾਰ ਦੇਰ ਰਾਤ ਅਚਾਨਕ ਆਪਣੇ ਵਤਨ ਲਈ ਉਡਾਣ ਭਰੀ ਜੋ ਤਹਿਰਾਨ 'ਤੇ ਵਧਦੇ ਦਬਾਅ ਦਾ ਸੰਕੇਤ ਹੈ ਕਿਉਂਕਿ ਗੱਲਬਾਤ ਖ਼ਤਮ ਹੋਣ ਨੇੜੇ ਹੈ।

ਆਈਆਰਐੱਨਏ ਦੀ ਖ਼ਬਰ ਅਨੁਸਾਰ ਗਾਰਡ ਨੇ ਦੱਸਿਆ ਕਿ ਨੂਰ 2' ਨੂੰ ਧਰਤੀ ਦੀ ਸਤਹਿ ਤੋਂ 500 ਮਿਲੋਮੀਟਰ ਹੇਠਲੇ ਘੇਰੇ ਵਿਚ ਘੇਸਡ ਉਪ ਗ੍ਰਹਿ ਕੈਰੀਅਰ ਰਾਹੀਂ ਪਹੁੰਚਾਇਆ ਗਿਆ। ਨੂਰ ਦਾ ਮਤਲਬ ਫਾਰਸੀ ਵਿਚ ਰੋਸ਼ਨੀ ਹੈ। ਏਜੰਸੀ ਮੁਤਾਬਕ ਘੇਸਡ ਤਿੰਨ ਪੜਾਅ ਵਾਲਾ ਮਿਕਸ ਬਾਲਣ ਵਾਲਾ ਉਪ ਗ੍ਰਹਿ ਕੈਰੀਅਰ ਹੈ। ਗਾਰਡ ਵੱਲੋਂ ਲਾਂਚਿੰਗ ਦੀ ਕੋਈ ਤਸਵੀਰ ਜਾਂ ਵੀਡੀਓ ਤੁਰੰਤ ਜਾਰੀ ਨਹੀਂ ਕੀਤੀ ਗਈ।

ਅਮਰੀਕੀ ਅਧਿਕਾਰੀਆਂ ਨੇ ਪ੍ਰਤੀਕਿਰਿਆ ਦੀ ਅਪੀਲ 'ਤੇ ਤੁਰੰਤ ਕੋਈ ਜਵਾਬ ਨਹੀਂ ਦਿੱਤਾ ਅਤੇ ਪੁਲਾੜ ਵਿਚ ਮੌਜੂਦ ਵਸਤਾਂ ਦੇ ਅਮਰੀਕਾ ਵੱਲੋਂ ਰੱਖੇ ਜਾਣ ਵਾਲੇ ਵੇਰਵੇ ਵਿਚ ਇਸ ਮਹੀਨੇ ਇਰਾਨ ਦੇ ਕਿਸੇ ਨਵੇਂ ਲਾਂਚ ਦਾ ਜ਼ਿਕਰ ਨਹੀਂ ਹੈ। -ਏਪੀ



Most Read

2024-09-21 03:10:12