World >> The Tribune


ਅਮਰੀਕਾ ਵੱਲੋਂ ਭਾਰਤ ਤੋਂ ਚੈਰੀ ਤੇ ਅਲਫਾਲਫਾ ਲਈ ਬਾਜ਼ਾਰ ਖੋਲ੍ਹਣ ਦੀ ਮੰਗ


Link [2022-03-09 06:34:39]



ਵਾਸ਼ਿੰਗਟਨ, 8 ਮਾਰਚ

ਅਮਰੀਕੀ ਵਪਾਰ ਪ੍ਰਤੀਨਿਧੀ (ਯੂਐੱਸਟੀਆਰ) ਨੇ ਆਪਣੀ ਤਾਜ਼ਾ ਸਾਲਾਨਾ ਰਿਪੋਰਟ ਵਿੱਚ ਕਿਹਾ ਹੈ ਕਿ ਬਾਇਡਨ ਪ੍ਰਸ਼ਾਸਨ ਚਾਹੁੰਦਾ ਹੈ ਕਿ ਭਾਰਤ ਪੋਰਕ (ਸੂਰ ਦੇ ਮਾਸ) ਤੋਂ ਬਾਅਦ ਹੁਣ ਚੈਰੀ ਅਤੇ ਅਲਫਾਲਫਾ ਲਈ ਆਪਣਾ ਬਾਜ਼ਾਰ ਖੋਲ੍ਹੇ। ਅਮਰੀਕੀ ਵਪਾਰ ਪ੍ਰਤੀਨਿਧੀ ਕੈਥਰੀਨ ਤਰਾਏ ਨੇ ਸੂਰ ਦੇ ਮਾਸ ਦੀ ਦਰਾਮਦ ਦਾ ਮਸਲਾ ਬੀਤੇ ਸਾਲ ਨਵੰਬਰ ਵਿੱਚ ਅਮਰੀਕਾ ਭਾਰਤ-ਵਪਾਰ ਨੀਤੀ ਮੰਚ ਦੀ ਮੀਟਿੰਗ ਵਿੱਚ ਉਠਾਇਆ ਸੀ। ਇਸ ਸਾਲ ਜਨਵਰੀ ਵਿੱਚ ਜਾਰੀ ਇੱਕ ਬਿਆਨ ਵਿੱਚ ਦੱਸਿਆ ਗਿਆ ਕਿ ਭਾਰਤ ਸਰਕਾਰ ਅਮਰੀਕੀ ਸੂਰ ਦੇ ਮਾਸ ਤੇ ਉਸ ਦੇ ਉਤਪਾਦਾਂ ਦੀ ਦਰਾਮਦ ਨੂੰ ਮਨਜ਼ੂਰੀ ਦੇਣ ਲਈ ਤਿਆਰ ਹੋ ਗਈ ਹੈ। ਯੂਐੱਸਟੀਆਰ ਨੇ ਕਿਹਾ, ''2022 ਵਿੱਚ ਯੂਐੱਸਟੀਆਰ ਚੈਰੀ ਅਤੇ ਅਲਫਾਲਫਾ ਘਾਹ ਲਈ ਬਾਜ਼ਾਰ ਪਹੁੰਚ ਨੂੰ ਅੰਤਿਮ ਰੂਪ ਦੇਣ 'ਤੇ ਭਾਰਤ ਨਾਲ ਗੱਲਬਾਤ ਜਾਰੀ ਰੱਖੇਗਾ।'' -ਪੀਟੀਆਈ



Most Read

2024-09-21 03:19:47