World >> The Tribune


ਯੂਕਰੇਨ ਸੰਕਟ: ਬਾਇਡਨ ਵੱਲੋਂ ਰੂਸੀ ਤੇਲ ਦੀ ਦਰਾਮਦ ’ਤੇ ਰੋਕ ਲਗਾਉਣ ਦੀ ਤਿਆਰੀ


Link [2022-03-09 06:34:39]



ਵਾਸ਼ਿੰਗਟਨ, 8 ਮਾਰਚ

ਯੂਕਰੇਨ 'ਤੇ ਰੁਸੀ ਹਮਲੇ ਦੇ ਜਵਾਬ ਵਿੱਚ ਰੂਸ ਦੀ ਅਰਥਵਿਵਸਥਾ 'ਤੇ ਸ਼ਿੰਕਜਾ ਕੱਸਣ ਦੇ ਮੱਦੇਨਜ਼ਰ ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਨੇ ਰੂਸੀ ਤੇਲ ਦੀ ਦਰਾਮਦ 'ਤੇ ਰੋਕ ਲਾਉਣ ਦਾ ਫੈਸਲਾ ਕੀਤਾ ਹੈ। ਸੂਤਰਾਂ ਅਨੁਸਾਰ ਰੂਸੀ ਹਮਲੇ ਦੇ ਮੱਦੇਨਜ਼ਰ ਯੂਕਰੇਨ ਦੇ ਰਾਸ਼ਟਰਪਤੀ ਵਲਾਦੀਮੀਰ ਜ਼ੇਲੇਂਸਕੀ ਨੇ ਅਮਰੀਕਾ ਅਤੇ ਪੱਛਮੀ ਮੁਲਕਾਂ ਤੋਂ ਕਈ ਵਾਰ ਰੂਸੀ ਦਰਾਮਦ 'ਚ ਕਟੌਤੀ ਕਰਨ ਦੀ ਅਪੀਲ ਕੀਤੀ ਹੈ, ਜਿਸ ਮਗਰੋਂ ਅਮਰੀਕਾ ਇਹ ਕਦਮ ਚੁੱਕਣ ਦੀ ਤਿਆਰੀ ਕਰ ਰਿਹਾ ਹੈ।

ਰੂਸ ਨੂੰ ਆਰਥਿਕ ਤੌਰ 'ਤੇ ਕਮਜ਼ੋਰ ਕਰਨ ਦੇ ਮੱਦੇਨਜ਼ਰ ਵਿੱਤੀ ਖੇਤਰ ਵਿੱਚ ਸਖ਼ਤ ਪਾਬੰਦੀਆਂ ਲਗਾਏ ਜਾਣ ਦੇ ਬਾਵਜੂਦ ਊਰਜਾ ਬਰਾਮਦ ਰਾਹੀਂ ਰੂਸ ਕੋਲ ਪੈਸਾ ਆ ਰਿਹਾ ਹੈ। ਸੂਤਰਾਂ ਨੇ ਦੱਸਿਆ ਕਿ ਬਾਇਡਨ ਮੰਗਲਵਾਰ ਨੂੰ ਰੂਸੀ ਤੇਲ ਦੀ ਦਰਾਮਦ 'ਤੇ ਪਾਬੰਦੀ ਲਗਾਉਣ ਦਾ ਐਲਾਨ ਕਰ ਸਕਦੇ ਹਨ। ਕਾਬਿਲੇਗੌਰ ਹੈ ਕਿ ਯੂਰਪੀ ਮੁਲਕ ਕਾਫ਼ੀ ਹੱਦ ਤਕ ਉੂਰਜਾ ਦੀ ਲੋੜ ਪੂਰੀ ਕਰਨ ਲਈ ਰੂਸ 'ਤੇ ਨਿਰਭਰ ਹਨ। ਯੂਰੋਪ ਆਪਣੀ ਖਪਤ ਦੀ ਕਰੀਬ ਇਕ-ਤਿਹਾਈ ਕੁਦਰਤੀ ਗੈਸ ਰੂਸ ਤੋਂ ਲੈਂਦਾ ਹੈ। -ੲੇਜੰਸੀ



Most Read

2024-09-21 03:19:41