Economy >> The Tribune


ਦਲ ਖਾਲਸਾ ਦੇ ਆਗੂ ਗਜਿੰਦਰ ਸਿੰਘ ਦਾ ਫੇਸਬੁੱਕ ਖਾਤਾ ਭਾਰਤ ’ਚ ਬੰਦ


Link [2022-03-09 05:54:04]



ਟ੍ਰਿਬਿਊਨ ਨਿਊਜ਼ ਸਰਵਿਸ

ਅੰਮ੍ਰਿਤਸਰ, 8 ਮਾਰਚ

ਦਲ ਖਾਲਸਾ ਦੇ ਬਾਨੀ ਆਗੂਆਂ ਵਿਚ ਸ਼ਾਮਲ ਗਜਿੰਦਰ ਸਿੰਘ ਦੇ ਫੇਸਬੁੱਕ ਖਾਤੇ ਨੂੰ ਭਾਰਤ ਵਿਚ ਮੁੜ ਬੰਦ ਕਰ ਦਿੱਤਾ ਗਿਆ ਹੈ। ਦਲ ਖਾਲਸਾ ਦੇ ਬੁਲਾਰੇ ਤੇ ਸੀਨੀਅਰ ਆਗੂ ਕੰਵਰਪਾਲ ਸਿੰਘ ਨੇ ਦੱਸਿਆ ਕਿ ਗਜਿੰਦਰ ਸਿੰਘ ਨੇ ਆਪਣਾ ਇਕ ਨਵਾਂ ਖਾਤਾ ਵੀ ਸ਼ੁਰੂ ਕਰ ਲਿਆ ਹੈ, ਜਿਸ ਨੂੰ ਗਜਿੰਦਰ ਸਿੰਘ ਜਲਾਵਤਨ ਦਾ ਨਾਂ ਦਿੱਤਾ ਗਿਆ ਹੈ। ਦੱਸਣਯੋਗ ਹੈ ਕਿ ਗਜਿੰਦਰ ਸਿੰਘ ਦਲ ਖਾਲਸਾ ਦੇ ਉਨ੍ਹਾਂ ਸਿੱਖ ਆਗੂਆਂ ਵਿਚ ਸ਼ਾਮਲ ਸੀ, ਜਿਨ੍ਹਾਂ ਨੇ ਦਮਦਮੀ ਟਕਸਾਲ ਦੇ ਮੁਖੀ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਦੀ ਗ੍ਰਿਫਤਾਰੀ ਖਿਲਾਫ ਅਤੇ ਰਿਹਾਈ ਦੀ ਮੰਗ ਨੂੰ ਲੈ ਕੇ ਭਾਰਤ ਵਿਚੋਂ ਹਵਾਈ ਜਹਾਜ਼ ਅਗਵਾ ਕੀਤਾ ਸੀ। ਉਹ ਹਵਾਈ ਜਹਾਜ਼ ਨੂੰ ਪਾਕਿਸਤਾਨ ਲੈ ਗਏ ਸਨ।



Most Read

2024-09-20 02:57:26