Economy >> The Tribune


ਰੂਸ ਦਾ ਤੇਲ ਤੇ ਕੁਦਰਤੀ ਗੈਸ ਨਹੀਂ ਖ਼ਰੀਦੇਗਾ ‘ਸ਼ੈੱਲ’


Link [2022-03-09 05:54:04]



ਲੰਡਨ: ਊਰਜਾ ਕੰਪਨੀ 'ਸ਼ੈੱਲ' ਨੇ ਅੱਜ ਕਿਹਾ ਕਿ ਉਹ ਰੂਸ ਦਾ ਤੇਲ ਤੇ ਗੈਸ ਖ਼ਰੀਦਣਾ ਬੰਦ ਕਰ ਰਹੇ ਹਨ, ਤੇ ਨਾਲ ਹੀ ਆਪਣੇ ਸਰਵਿਸ ਸਟੇਸ਼ਨ ਵੀ ਰੂਸ ਵਿਚ ਬੰਦ ਕਰ ਦੇਣਗੇ। ਇਸ ਤੋਂ ਇਲਾਵਾ ਏਵੀਏਸ਼ਨ ਈਂਧਨ ਅਪਰੇਸ਼ਨ ਤੇ ਹੋਰ ਕੰਮ ਵੀ ਬੰਦ ਕਰ ਦਿੱਤੇ ਜਾਣਗੇ। ਇਹ ਕਦਮ ਕੰਪਨੀ ਯੂਕਰੇਨ ਜੰਗ ਦੇ ਮੱਦੇਨਜ਼ਰ ਚੁੱਕ ਰਹੀ ਹੈ। ਕੰਪਨੀ ਨੇ ਕਿਹਾ ਕਿ ਉਹ ਸਾਰੇ ਰੂਸੀ ਹਾਈਡ੍ਰੋਕਾਰਬਨਾਂ, ਕੱਚੇ ਤੇਲ ਤੇ ਪੈਟਰੋਲੀਅਮ ਉਤਪਾਦਾਂ ਤੋਂ ਹੱਥ ਪਿਛਾਂਹ ਖਿੱਚ ਰਹੇ ਹਨ। ਜ਼ਿਕਰਯੋਗ ਹੈ ਕਿ ਯੂਕਰੇਨ ਉਤੇ ਰੂਸ ਦੇ ਹਮਲੇ ਮਗਰੋਂ ਕੱਚੇ ਤੇਲ ਦੀਆਂ ਕੀਮਤਾਂ ਲਗਾਤਾਰ ਵਧ ਰਹੀਆਂ ਹਨ। -ਏਪੀ



Most Read

2024-09-20 03:16:14