Sport >> The Tribune


ਅਕਸ਼ਰ ਦੀ ਭਾਰਤੀ ਟੈਸਟ ਟੀਮ ਵਿੱਚ ਵਾਪਸੀ


Link [2022-03-08 09:34:35]



ਨਵੀਂ ਦਿੱਲੀ, 7 ਮਾਰਚ

ਭਾਰਤੀ ਹਰਫ਼ਨਮੌਲਾ ਖਿਡਾਰੀ ਅਕਸ਼ਰ ਪਟੇਲ ਸ੍ਰੀਲੰਕਾ ਖ਼ਿਲਾਫ਼ ਹੋਣ ਵਾਲੇ ਦੂਜੇ ਕ੍ਰਿਕਟ ਟੈਸਟ ਮੈਚ ਵਿੱਚ ਵਾਪਸੀ ਲਈ ਤਿਆਰ ਹੈ। ਇਹ ਮੈਚ 12 ਮਾਰਚ ਨੂੰ ਬੰਗਲੂਰੂ ਵਿੱਚ ਖੇਡਿਆ ਜਾਵੇਗਾ। ਰਿਪੋਰਟ ਮੁਤਾਬਕ, ਖੱਬੇ ਹੱਥ ਦੇ ਸਪਿੰਨਰ ਪਟੇਲ ਦੀ ਸੱਟ ਦੇ ਨਾਲ ਨਾਲ ਕਰੋਨਾ ਤੋਂ ਉਭਰਨ ਮਗਰੋਂ ਭਾਰਤੀ ਕ੍ਰਿਕਟ ਟੀਮ ਵਿੱਚ ਵਾਪਸੀ ਹੋਈ ਹੈ। ਉਸ ਨੂੰ ਖੱਬੇ ਹੱਥ ਦੇ ਸਪਿੰਨਰ ਕੁਲਦੀਪ ਯਾਦਵ ਦੀ ਥਾਂ ਟੀਮ ਵਿੱਚ ਲਿਆ ਗਿਆ ਹੈ। ਬੀਸੀਸੀਆਈ ਨੇ ਪਹਿਲੇ ਟੈਸਟ ਲਈ ਟੀਮ ਦਾ ਐਲਾਨ ਕਰਦਿਆਂ ਕਿਹਾ ਸੀ ਕਿ ਅਕਸਰ ਪਟੇਲ ਦੀ ਫਿੱਟਨੈੱਸ ਮਗਰੋਂ ਉਸ ਨੂੰ ਦੂਜੇ ਟੈਸਟ ਵਿੱਚ ਥਾਂ ਦਿੱਤੀ ਜਾ ਸਕਦੀ ਹੈ। -ਆਈਏਐੱਨਐੱਸ



Most Read

2024-09-20 09:31:00