World >> The Tribune


ਸਿਹਤ ਖੇਤਰ ਵਿੱਚ ਭਾਰਤ-ਅਮਰੀਕਾ ਦੇ ਸਹਿਯੋਗ ਦੀ ਕਾਫ਼ੀ ਸੰਭਾਵਨਾ: ਸੰਧੂ


Link [2022-03-08 05:34:49]



ਵਾਸ਼ਿੰਗਟਨ, 7 ਮਾਰਚ

ਅਮਰੀਕਾ ਵਿਚ ਭਾਰਤ ਦੇ ਰਾਜਦੂਤ ਤਰਨਜੀਤ ਸਿੰਘ ਸੰਧੂ ਨੇ ਅੱਜ ਕਿਹਾ ਕਿ ਭਾਰਤ ਤੇ ਅਮਰੀਕਾ ਦੇ ਤਾਲਮੇਲ ਨੇ ਕੋਵਿਡ ਉਤੇ ਕਾਬੂ ਪਾਉਣ ਵਿਚ ਅਹਿਮ ਭੂਮਿਆ ਅਦਾ ਕੀਤੀ ਹੈ। ਉਨ੍ਹਾਂ ਕਿਹਾ ਕਿ ਸਿਹਤ ਖੇਤਰ ਵਿਚ ਦੋਵੇਂ ਮੁਲਕ ਹੋਰ ਵਿਆਪਕ ਤਾਲਮੇਲ ਕਰ ਸਕਦੇ ਹਨ ਤੇ ਭਵਿੱਖੀ ਸਿਹਤ ਚੁਣੌਤੀਆਂ ਨਾਲ ਨਜਿੱਠਣ ਲਈ ਵੀ ਤਿਆਰ ਹਨ। 'ਦਿ ਹਿਊਸਟਨ ਕ੍ਰੌਨੀਕਲ' ਅਖ਼ਬਾਰ ਲਈ ਲਿਖੇ ਗਏ ਲੇਖ ਵਿਚ ਸੰਧੂ ਨੇ ਕਿਹਾ ਕਿ ਭਾਰਤ ਤੇ ਅਮਰੀਕਾ ਮਜ਼ਬੂਤ ਲੋਕਤੰਤਰ ਹਨ। ਦੋਵੇਂ ਮੁਲਕਾਂ ਦੀਆਂ ਕੰਪਨੀਆਂ ਕਿਫਾਇਤੀ ਕੋਵਿਡ ਵੈਕਸੀਨ ਵਿਕਸਿਤ ਕਰਨ ਲਈ ਤਾਲਮੇਲ ਕਰ ਰਹੀਆਂ ਹਨ। ਭਾਰਤੀ ਰਾਜਦੂਤ ਨੇ ਕਿਹਾ ਕਿ ਭਾਰਤ ਤੇ ਅਮਰੀਕਾ ਲਾਗ ਦੀਆਂ ਬਿਮਾਰੀਆਂ ਦੀ ਮਾਡਲਿੰਗ, ਇਨ੍ਹਾਂ ਦਾ ਅਗਾਊਂ ਪਤਾ ਲਾਉਣ ਉਤੇ ਵੀ ਕੰਮ ਕਰ ਸਕਦੇ ਹਨ। ਸੰਧੂ ਵੱਲੋਂ ਲਿਖੇ ਲੇਖ ਦਾ ਸਿਹਤ ਖੇਤਰ ਦੇ ਮਾਹਿਰਾਂ ਨੇ ਸਵਾਗਤ ਕੀਤਾ ਹੈ। -ਪੀਟੀਆਈ

ਜਿਲ ਬਾਇਡਨ ਵੱਲੋਂ ਭਾਰਤੀ-ਅਮਰੀਕੀ ਕਾਰੋਬਾਰੀ ਆਗੂ ਦੀ ਸ਼ਲਾਘਾ

ਵਾਸ਼ਿੰਗਟਨ: ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਇਡਨ ਦੀ ਪਤਨੀ ਡਾ. ਜਿਲ ਬਾਇਡਨ ਨੇ ਸਿਲੀਕਾਨ ਵੈਲੀ ਦੇ ਆਪਣੇ ਦੌਰੇ ਦੌਰਾਨ ਅੱਜ ਭਾਰਤੀ-ਅਮਰੀਕੀ ਕਾਰੋਬਾਰੀ ਅਜੈ ਜੈਨ ਭੁਟੋਰੀਆ ਦੇ ਯੋਗਦਾਨ ਦੀ ਸ਼ਲਾਘਾ ਕੀਤੀ। ਸਿਲੀਕਾਨ ਵੈਲੀ ਵਿਚ ਅੱਜ ਜਿਲ ਨੇ ਚੋਟੀ ਦੇ ਡੈਮੋਕ੍ਰੈਟਿਕ ਆਗੂਆਂ ਨਾਲ ਮੀਟਿੰਗ ਕੀਤੀ। ਉਨ੍ਹਾਂ ਕਿਹਾ ਕਿ ਅਜੈ ਜੈਨ ਨੇ ਬਾਇਡਨ ਪ੍ਰਸ਼ਾਸਨ ਦਾ ਸੁਨੇਹਾ ਸਫ਼ਲਤਾ ਨਾਲ ਲੋਕਾਂ ਤੱਕ ਪਹੁੰਚਾਇਆ ਹੈ। ਭੁਟੋਰੀਆ ਡੈਮੋਕ੍ਰੈਟਿਕ ਪਾਰਟੀ ਦੀ ਵਿੱਤੀ ਕਮੇਟੀ ਦੇ ਮੈਂਬਰ ਵੀ ਹਨ। -ਪੀਟੀਆਈ



Most Read

2024-09-21 03:08:04