World >> The Tribune


ਰੂਸ ’ਤੇ ਪਾਬੰਦੀਆਂ ਲਾਉਣ ਲਈ ਨਵਾਂ ਕਾਨੂੰਨ ਲਿਆਵੇਗਾ ਨਿਊਜ਼ੀਲੈਂਡ


Link [2022-03-08 05:34:49]



ਵੈਲਿੰਗਟਨ, 7 ਮਾਰਚ

ਨਿਊਜ਼ੀਲੈਂਡ ਦੀ ਪ੍ਰਧਾਨ ਮੰਤਰੀ ਜੈਸਿੰਡਾ ਅਰਡਰਨ ਨੇ ਅੱਜ ਕਿਹਾ ਕਿ ਉਸ ਦੀ ਸਰਕਾਰ ਜਲਦ ਹੀ ਇੱਕ ਨਵਾਂ ਕਾਨੂੰਨ ਲਿਆਉਣ ਦੀ ਯੋਜਨਾ ਬਣਾ ਰਹੀ ਹੈ, ਜੋ ਦੇਸ਼ ਨੂੰ ਯੂਕਰੇਨ 'ਤੇ ਹਮਲਾ ਕਰਨ ਵਾਲੇ ਰੂਸ ਖ਼ਿਲਾਫ਼ ਸਖ਼ਤ ਆਰਥਿਕ ਪਾਬੰਦੀਆਂ ਲਗਾਉਣ ਦੀ ਇਜਾਜ਼ਤ ਦੇਵੇਗਾ। ਨਿਊਜ਼ੀਲੈਂਡ ਦੇ ਮੌਜੂਦਾ ਕਾਨੂੰਨ ਉਸ ਨੂੰ ਸਾਰਥਿਕ ਪਾਬੰਦੀਆਂ ਲਾਗੂ ਕਰਨ ਦੀ ਇਜਾਜ਼ਤ ਨਹੀਂ ਦਿੰਦੇ, ਜਦ ਤੱਕ ਉਹ ਸੰਯੁਕਤ ਰਾਸ਼ਟਰ ਦੇ ਵਿਆਪਕ ਯਤਨ ਦਾ ਹਿੱਸਾ ਨਾ ਹੋਵੇ। ਉਧਰ, ਸੰਯੁਕਤ ਰਾਸ਼ਟਰ ਸਲਾਮਤੀ ਕੌਂਸਲ ਵਿੱਚ ਰੂਸ ਕੋਲ 'ਵੀਟੋ' ਸ਼ਕਤੀ ਹੋਣ ਕਾਰਨ ਨਿਊਜ਼ੀਲੈਂਡ ਉਸ ਖ਼ਿਲਾਫ਼ ਹੁਣ ਤੱਕ ਸੀਮਤ ਕਾਰਵਾਈ ਹੀ ਕਰ ਸਕਿਆ ਹੈ। ਪ੍ਰਧਾਨ ਮੰਤਰੀ ਜੈਸਿੰਡਾ ਨੇ ਕਿਹਾ ਕਿ ਨਵਾਂ ਕਾਨੂੰਨ ਉਸ ਨੂੰ ਰੂਸ ਵਿੱਚ ਹਮਲੇ ਨਾਲ ਜੁੜੇ ਲੋਕਾਂ, ਕੰਪਨੀਆਂ ਅਤੇ ਸੰਪਤੀਆਂ ਨੂੰ ਨਿਸ਼ਾਨਾ ਬਣਾਉਣ ਦੀ ਇਜਾਜ਼ਤ ਦੇਵੇਗਾ। -ਏਪੀ



Most Read

2024-09-21 03:04:57