Breaking News >> News >> The Tribune


ਗਰੀਬਾਂ ਅਤੇ ਮੱਧ-ਵਰਗ ਨੂੰ ਜਨ ਔਸ਼ਧੀ ਕੇਂਦਰਾਂ ਤੋਂ ਲਾਭ ਮਿਲਿਆ: ਮੋਦੀ


Link [2022-03-08 05:14:26]



ਨਵੀਂ ਦਿੱਲੀ, 7 ਮਾਰਚ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਹੈ ਕਿ ਗਰੀਬਾਂ ਅਤੇ ਮੱਧ ਵਰਗ ਨੂੰ ਜਨ ਔਸ਼ਧੀ ਕੇਂਦਰਾਂ ਤੋਂ ਲਾਭ ਮਿਲਿਆ ਹੈ ਜਿਥੇ ਜੈਨੇਰਿਕ ਦਵਾਈਆਂ ਸਸਤੇ ਮੁੱਲ 'ਤੇ ਮਿਲਦੀਆਂ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਸਟੋਰਾਂ ਰਾਹੀਂ ਕਰੀਬ 13 ਹਜ਼ਾਰ ਕਰੋੜ ਰੁਪਇਆ ਬਚਿਆ ਹੈ। ਜਨ ਔਸ਼ਧੀ ਦਿਵਸ ਮੌਕੇ ਸ੍ਰੀ ਮੋਦੀ ਨੇ ਜਨ ਔਸ਼ਧੀ ਪਰਿਯੋਜਨਾ ਦੇ ਲਾਭਪਾਤਰੀਆਂ ਨਾਲ ਵੀ ਵਿਚਾਰ ਵਟਾਂਦਰਾ ਕੀਤਾ ਤਾਂ ਜੋ ਯੋਜਨਾ ਬਾਰੇ ਫੀਡਬੈਕ ਲਈ ਜਾ ਸਕੇ। ਉਨ੍ਹਾਂ ਕਿਹਾ,''ਜਨ ਔਸ਼ਧੀ ਕੇਂਦਰਾਂ ਨੇ ਮਹਿੰਗੀਆਂ ਦਵਾਈਆਂ ਬਾਰੇ ਲੋਕਾਂ ਦੇ ਖ਼ਦਸ਼ਿਆਂ ਨੂੰ ਘਟਾ ਦਿੱਤਾ ਹੈ। ਅੱਜ ਦੇਸ਼ 'ਚ 8500 ਤੋਂ ਜ਼ਿਆਦਾ ਜਨ ਔਸ਼ਧੀ ਕੇਂਦਰ ਖੋਲ੍ਹੇ ਜਾ ਚੁੱਕੇ ਹਨ।

ਇਹ ਕੇਂਦਰ ਸਿਰਫ਼ ਸਰਕਾਰੀ ਸਟੋਰ ਨਹੀਂ ਹਨ ਸਗੋਂ ਇਹ ਆਮ ਆਦਮੀ ਦੇ ਮਸਲੇ ਹੱਲ ਕਾਰਨ ਵਾਲੇ ਕੇਂਦਰ ਬਣ ਗਏ ਹਨ।'' ਪ੍ਰਧਾਨ ਮੰਤਰੀ ਨੇ ਕਿਹਾ ਕਿ ਸਰਕਾਰ ਨੇ ਕੈਂਸਰ, ਟੀਬੀ, ਡਾਇਬਿਟੀਜ਼ ਅਤੇ ਦਿਲ ਦੀਆਂ ਬਿਮਾਰੀਆਂ ਵਰਗੇ ਰੋਗਾਂ ਦੇ ਇਲਾਜ ਲਈ ਲੋੜੀਂਦੀਆਂ 800 ਤੋਂ ਵੱਧ ਦਵਾਈਆਂ ਨੂੰ ਨਿਯਮਤ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਕਰੋਨਾ ਤੋਂ ਬਚਾਅ ਲਈ ਚਲਾਈ ਗਈ ਟੀਕਾਕਰਨ ਮੁਹਿੰਮ ਨੇ ਸਿਹਤ ਖੇਤਰ ਨੂੰ ਨਵੀਂ ਦਿਸ਼ਾ ਦਿੱਤੀ ਹੈ। ਉਨ੍ਹਾਂ ਲੋਕਾਂ ਨੂੰ ਸਿਹਤ ਸਹੂਲਤਾਂ ਪ੍ਰਤੀ ਜਾਗਰੂਕ ਵੀ ਕੀਤਾ। -ਪੀਟੀਆਈ



Most Read

2024-09-22 12:28:08