Breaking News >> News >> The Tribune


ਪੱਛਮੀ ਬੰਗਾਲ ਵਿਧਾਨ ਸਭਾ ’ਚ ਜ਼ੋਰਦਾਰ ਹੰਗਾਮਾ


Link [2022-03-08 05:14:26]



ਕੋਲਕਾਤਾ, 7 ਮਾਰਚ

ਪੱਛਮੀ ਬੰਗਾਲ ਵਿਧਾਨ ਸਭਾ ਦੇ ਬਜਟ ਸੈਸ਼ਨ ਦੇ ਪਹਿਲੇ ਦਿਨ ਅੱਜ ਨਾਟਕੀ ਦ੍ਰਿਸ਼ ਦੇਖਣ ਨੂੰ ਮਿਲੇ। ਹੰਗਾਮੇ ਕਾਰਨ ਰਾਜਪਾਲ ਜਗਦੀਪ ਧਨਖੜ ਵੱਲੋਂ ਦਿੱਤੇ ਜਾਣ ਵਾਲੇ ਉਦਘਾਟਨੀ ਭਾਸ਼ਣ ਵਿਚ ਵੀ ਇਸ ਮੌਕੇ ਅੜਿੱਕਾ ਪਿਆ। ਭਾਜਪਾ ਦੇ ਵਿਧਾਇਕਾਂ ਨੇ ਨਿਗਮ ਚੋਣਾਂ ਵਿਚ ਹੋਈ ਹਿੰਸਾ ਖ਼ਿਲਾਫ਼ ਸਦਨ ਵਿਚ ਜ਼ੋਰਦਾਰ ਹੰਗਾਮਾ ਕੀਤਾ। ਰਾਜਪਾਲ ਨੇ ਆਪਣਾ ਭਾਸ਼ਣ ਦੋ ਵਜੇ ਦੇਣਾ ਸੀ ਪਰ ਭਾਜਪਾ ਵਿਧਾਇਕਾਂ ਦੇ ਹੰਗਾਮੇ ਕਾਰਨ ਉਹ ਭਾਸ਼ਣ ਨਹੀਂ ਦੇ ਸਕੇ। ਵਿਧਾਇਕਾਂ ਨੇ ਸਦਨ ਦੇ ਅੰਦਰ ਚੋਣ ਹਿੰਸਾ ਦੇ ਪੀੜਤਾਂ ਦੇ ਪੋਸਟਰ ਤੇ ਫੋਟੋਆਂ ਲੈ ਕੇ ਹੰਗਾਮਾ ਕੀਤਾ। ਰਾਜਪਾਲ ਨੇ ਇਸ ਮੌਕੇ ਭਾਜਪਾ ਵਿਧਾਇਕਾਂ ਨੂੰ ਸ਼ਾਂਤ ਹੋਣ ਦੀ ਅਪੀਲ ਕੀਤੀ ਪਰ ਹੰਗਾਮਾ ਜਾਰੀ ਰਿਹਾ। ਉਨ੍ਹਾਂ 'ਜੈ ਸ੍ਰੀ ਰਾਮ' ਅਤੇ 'ਭਾਰਤ ਮਾਤਾ ਕੀ ਜੈ' ਦੇ ਨਾਅਰੇ ਵੀ ਲਾਏ। ਪ੍ਰੇਸ਼ਾਨ ਹੋ ਕੇ ਸਦਨ ਵਿਚੋਂ ਨਿਕਲ ਰਹੇ ਰਾਜਪਾਲ ਨੂੰ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਰੁਕਣ ਦੀ ਅਪੀਲ ਕੀਤੀ ਪਰ ਹੰਗਾਮਾ ਨਹੀਂ ਰੁਕਿਆ। ਟੀਐਮਸੀ ਮੈਂਬਰਾਂ ਨੇ ਵੀ ਭਾਜਪਾ ਖ਼ਿਲਾਫ਼ ਨਾਅਰੇ ਲਾਏ। ਹੰਗਾਮੇ ਤੋਂ ਪ੍ਰੇਸ਼ਾਨ ਧਨਖੜ ਜਦ ਸਦਨ ਛੱਡ ਕੇ ਜਾਣ ਲੱਗੇ ਤਾਂ ਟੀਐਮਸੀ ਮੈਂਬਰਾਂ ਨੇ ਮੁੜ ਉਨ੍ਹਾਂ ਨੂੰ ਰੋਕ ਲਿਆ। ਸੱਤਾਧਾਰੀ ਬੈਂਚ ਵੱਲੋਂ ਵਾਰ-ਵਾਰ ਬੇਨਤੀ ਕਰਨ 'ਤੇ ਅਖੀਰ ਧਨਖੜ ਨੇ ਭਾਸ਼ਣ ਵਿਚੋਂ ਇਕ ਲਾਈਨ ਪੜ੍ਹੀ ਤੇ ਚਲੇ ਗਏ। ਬੈਨਰਜੀ ਨੇ ਕਿਹਾ ਕਿ ਭਾਜਪਾ ਹੰਗਾਮਾ ਕਰ ਕੇ ਸੰਵਿਧਾਨਕ ਸੰਕਟ ਪੈਦਾ ਕਰਨਾ ਚਾਹੁੰਦੀ ਸੀ ਪਰ ਉਨ੍ਹਾਂ ਦੀ ਬੇਨਤੀ ਉਤੇ ਰਾਜਪਾਲ ਨੇ ਭਾਸ਼ਣ ਦਿੱਤਾ। ਪਿਛਲੇ ਸਾਲ ਜੁਲਾਈ ਵਿਚ ਵੀ ਧਨਖੜ ਨੂੰ ਆਪਣਾ ਭਾਸ਼ਣ ਵਿਚਾਲੇ ਛੱਡਣਾ ਪਿਆ ਸੀ। -ਪੀਟੀਆਈ



Most Read

2024-09-22 12:35:26