Breaking News >> News >> The Tribune


ਗੈਸ ਸਿਲੰਡਰ ਫਟਿਆ, ਦਸ ਵਿਦਿਆਰਥੀ ਜ਼ਖ਼ਮੀ


Link [2022-03-08 05:14:26]



ਬੁਲੰਦਸ਼ਹਿਰ (ਯੂਪੀ), 7 ਮਾਰਚ

ਇੱਥੇ ਸਰਕਾਰੀ ਬਹੁ-ਤਕਨੀਕੀ ਕਾਲਜ ਦੇ ਹੋਸਟਲ ਅੰਦਰ ਗੈਸ ਸਿਲੰਡਰ ਫਟਣ ਕਾਰਨ ਦਸ ਵਿਦਿਆਰਥੀ ਜ਼ਖ਼ਮੀ ਹੋ ਗਏ। ਪੁਲੀਸ ਨੇ ਦੱਸਿਆ ਕਿ ਇਹ ਘਟਨਾ ਉਸ ਸਮੇਂ ਵਾਪਰੀ, ਜਦੋਂ ਹੋਸਟਲ ਦੀ ਰਸੋਈ ਅੰਦਰ ਖਾਣਾ ਬਣਾਉਂਦੇ ਹੋਏ ਛੋਟਾ ਪੰਜ ਕਿਲੋ ਦਾ ਸਿਲੰਡਰ ਫਟ ਗਿਆ। ਜ਼ਿਲ੍ਹਾ ਮੈਜਿਸਟਰੇਟ ਚੰਦਰਪ੍ਰਕਾਸ਼ ਸਿੰਘ ਨੇ ਕਿਹਾ ਕਿ ਜ਼ਖ਼ਮੀ ਵਿਦਿਆਰਥੀਆਂ ਨੂੰ ਇਲਾਜ ਲਈ ਅਲੀਗੜ੍ਹ ਦੇ ਸਰਕਾਰੀ ਮੈਡੀਕਲ ਕਾਲਜ ਵਿੱਚ ਦਾਖ਼ਲ ਕਰਵਾਇਆ ਗਿਆ ਹੈ। ਵਿਦਿਆਰਥੀਆਂ ਦੀ ਸਥਿਤੀ ਖ਼ਤਰੇ ਵਿੱਚੋਂ ਬਾਹਰ ਹੈ। ਡਿਪਟੀ ਕੁਲੈਕਟਰ ਇਸ ਸਮੇਂ ਅਲੀਗੜ੍ਹ ਦੇ ਸੀਐੱਮਓ ਤੇ ਹੋਰ ਅਧਿਕਾਰੀਆਂ ਨਾਲ ਹਸਪਤਾਲ ਵਿੱਚ ਮੌਜੂਦ ਹਨ।



Most Read

2024-09-22 12:32:48