Breaking News >> News >> The Tribune


ਪਾਇਲਟ ਨੇ ਜਹਾਜ਼ ਦੀ ਟੱਕਰ ਹੋਣੋਂ ਬਚਾਈ: ਮਮਤਾ ਬੈਨਰਜੀ


Link [2022-03-08 05:14:26]



ਕੋਲਕਾਤਾ, 7 ਮਾਰਚ

ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਅੱਜ ਕਿਹਾ ਕਿ ਦੋ ਦਿਨ ਪਹਿਲਾਂ ਉਨ੍ਹਾਂ ਦੀ ਚਾਰਟਰਡ ਉਡਾਣ ਅੱਗੇ ਇਕ ਹੋਰ ਜਹਾਜ਼ ਆ ਗਿਆ ਸੀ ਤੇ ਪਾਇਲਟ ਵੱਲੋਂ ਦਿਖਾਈ ਫੁਰਤੀ ਕਾਰਨ ਸਿੱਧੀ ਟੱਕਰ ਹੋਣ ਤੋਂ ਬਚਾਅ ਹੋ ਗਿਆ। ਦੱਸਣਯੋਗ ਹੈ ਕਿ ਦੋ ਦਿਨ ਪਹਿਲਾਂ ਮੁੱਖ ਮੰਤਰੀ ਦੇ ਜਹਾਜ਼ ਨੂੰ ਉਡਾਣ ਦੌਰਾਨ ਜ਼ਬਰਦਸਤ ਝਟਕੇ ਲੱਗੇ ਸਨ ਅਤੇ ਬੈਨਰਜੀ ਦੀ ਪਿੱਠ ਤੇ ਛਾਤੀ ਵਿਚ ਸੱਟ ਲੱਗੀ ਸੀ। ਬੈਨਰਜੀ ਨੇ ਨਾਲ ਹੀ ਕਿਹਾ ਕਿ ਸਾਹਮਣੇ ਤੋਂ ਆਇਆ ਜਹਾਜ਼ ਕਿਸੇ ਵੀ ਏਅਰ ਪਾਕੇਟ ਨਾਲ ਸਬੰਧਤ ਨਹੀਂ ਸੀ ਜਿਵੇਂ ਕਿ ਪਹਿਲਾਂ ਦਾਅਵਾ ਕੀਤਾ ਜਾ ਰਿਹਾ ਸੀ। ਬੰਗਾਲ ਸਰਕਾਰ ਨੇ ਸ਼ਨਿਚਰਵਾਰ ਇਸ ਬਾਰੇ ਡੀਜੀਸੀਏ ਤੋਂ ਰਿਪੋਰਟ ਮੰਗੀ ਸੀ। ਵੇਰਵਿਆਂ ਮੁਤਾਬਕ ਜਹਾਜ਼ ਨੂੰ ਪਾਇਲਟ ਵੱਲੋਂ ਇਕਦਮ ਛੇ ਹਜ਼ਾਰ ਫੁਟ ਹੇਠਾਂ ਲਾਹਿਆ ਗਿਆ। ਘਟਨਾ ਵਾਪਰਨ ਵੇਲੇ ਮਮਤਾ ਬੈਨਰਜੀ ਯੂਪੀ ਤੋਂ ਪਰਤ ਰਹੀ ਸੀ, ਜਿੱਥੇ ਉਨ੍ਹਾਂ 'ਸਪਾ' ਦੀ ਹਮਾਇਤ ਕੀਤੀ ਹੈ। -ਪੀਟੀਆਈ



Most Read

2024-09-22 12:36:51