World >> The Tribune


ਚੀਨ ਤੇ ਭਾਰਤ ਨੂੰ ਦੁਵੱਲੇ ਸਬੰਧਾਂ ਵਿੱਚ ‘ਕੁਝ ਮੁਸ਼ਕਲਾਂ’ ਦਾ ਸਾਹਮਣਾ ਕਰਨ ਪਿਆ: ਵਾਂਗ ਯੀ


Link [2022-03-07 21:54:12]



ਪੇਈਚਿੰਗ, 7 ਮਾਰਚ

ਚੀਨੀ ਵਿਦੇਸ਼ ਮੰਤਰੀ ਵਾਂਗ ਯੀ ਨੇ ਸੋਮਵਾਰ ਨੂੰ ਕਿਹਾ ਕਿ ਉਨ੍ਹਾਂ ਦੇ ਮੁਲਕ ਅਤੇ ਭਾਰਤ ਨੂੰ ਪਿਛਲੇ ਕੁਝ ਸਾਲਾਂ ਵਿੱਚ ਦੁਵੱਲੇ ਸਬੰਧਾਂ ਵਿੱਚ 'ਥੋੜ੍ਹੀਆਂ ਜਿਹੀਆਂ ਮੁਸ਼ਕਲਾਂ' ਦਾ ਸਾਹਮਣਾ ਕਰਨ ਪਿਆ ਹੈ। ਪਰ ਇਹ ਲੋਕਾਂ ਦੇ ਬੁਨਿਆਦੀ ਹਿੱਤ ਵਿੱਚ ਨਹੀਂ ਹਨ। ਉਨ੍ਹਾਂ ਕਿਹਾ ਕਿ ਸਰਹੱਦ ਸਬੰਧੀ ਮਤਭੇਦਾਂ 'ਤੇ ਬਰਾਬਰ ਪੱਧਰ 'ਤੇ ਗੱਲਬਾਤ ਹੋਣੀ ਚਾਹੀਦੀ ਹੈ ਤਾਂ ਕਿ ਇੱਕ 'ਨਿਰਪੱਖ ਅਤੇ ਢੁੱਕਵਾਂ' ਹੱਲ ਨਿਕਲ ਸਕੇ। ਚੀਨ ਦੀ ਸੰਸਦ ਦੇ ਸੈਸ਼ਨ ਤੋਂ ਬਾਅਦ ਵਿਦੇਸ਼ ਮੰਤਰੀ ਨੇ ਕਿਹਾ ਕਿ ਕੁਝ ਤਾਕਤਾਂ ਨੇ ਹਮੇਸ਼ਾ ਚੀਨ ਅਤੇ ਭਾਰਤ ਵਿਚਾਲੇ ਤਣਾਅ ਅਤੇ ਖੇਤਰੀ ਵੰਡੀਆ ਪੈਦਾ ਕਰਨ ਦੀ ਕੋਸ਼ਿਸ਼ ਕੀਤੀ ਹੈ। ਇਨ੍ਹਾਂ ਕੋਸ਼ਿਸ਼ਾਂ ਨੇ ਚਿੰਤਾ ਕਰਨ ਵਾਲੇ ਵੱਧ ਤੋਂ ਵੱਧ ਲੋਕਾਂ ਨੂੰ ਸੋਚਣ ਲਈ ਮਜਬੂਰ ਕੀਤਾ ਹੈ। ਉਨ੍ਹਾਂ ਦਾ ਇਸ਼ਾਰਾ ਸੰਭਾਵਿਤ ਤੌਰ 'ਤੇ ਅਮਰੀਕਾ ਵੱਲ ਸੀ। ਵਾਂਗ ਨੇ ਦੋਵਾਂ ਦੇਸ਼ਾਂ ਵਿਚਾਲੇ ਸਰਹੱਦ ਦੇ ਮੁੱਦੇ ਸਬੰਧੀ ਸਵਾਲ ਦੇ ਜਵਾਬ 'ਚ ਕਿਹਾ, ''ਜਿੱਥੋਂ ਤੱਕ ਸਰਹੱਦ ਦਾ ਮੁੱਦਾ ਹੈ, ਇਹ ਬਹੁਤ ਪੁਰਾਣੇ ਸਮਿਆਂ ਤੋਂ ਚੱਲਿਆ ਆ ਰਿਹਾ ਹੈ। ਚੀਨ ਨੇ ਬਰਾਬਰ ਪੱਧਰ ਦੀ ਗੱਲਬਾਤ ਰਾਹੀਂ ਮਤਭੇਦ ਸੁਲਝਾਉਣ ਦੀ ਹਮੇਸ਼ਾ ਵਕਾਲਤ ਕੀਤੀ ਹੈ ਅਤੇ ਇਸ ਦੌਰਾਨ ਦੁਵੱਲੇ ਸਹਿਯੋਗ ਨੂੰ ਪ੍ਰਭਾਵਿਤ ਨਹੀਂ ਹੋਣ ਦਿੱਤਾ।'' ਉਨ੍ਹਾਂ ਕਿਹਾ, ''ਭਾਰਤ ਅਤੇ ਚੀਨ ਨੂੰ ਮੁਕਾਬਲੇਬਾਜ਼/ਵਿਰੋਧੀ ਹੋਣ ਦੀ ਬਜਾਏ ਭਾਈਵਾਲ ਹੋਣਾ ਚਾਹੀਦਾ ਹੈ। ਸਾਨੂੰ ਉਮੀਦ ਹੈ ਕਿ ਭਾਰਤ ਰਣਨੀਤਕ ਸਹਿਮਤੀ ਨੂੰ ਕਾਇਮ ਰੱਖਣ ਲਈ ਚੀਨ ਨਾਲ ਕੰਮ ਕਰੇਗਾ ਕਿ ਸਾਡੇ ਦੋਵੇਂ ਦੇਸ਼ ਇੱਕ ਦੂਜੇ ਲਈ ਖ਼ਤਰਾ ਨਹੀਂ ਬਲਕਿ ਵਿਕਾਸ ਦੇ ਮੌਕੇ ਪੈਦਾ ਕਰਨ ਤੇ ਆਪਸ ਵਿਸ਼ਵਾਸ ਨੂੰ ਕਾਇਮ ਰੱਖਣ, ਗਲਤਫਹਿਮੀ ਤੋਂ ਬਚਣ ਤਾਂ ਕਿ ਅਸੀਂ ਤਣਾਅ ਦੀ ਬਜਾਏ ਆਪਸੀ ਸਫਲਤਾ ਲਈ ਭਾਈਵਾਲ ਬਣੀਏ।'' -ਪੀਟੀਆਈ



Most Read

2024-09-21 03:12:57