World >> The Tribune


ਤੁਰਕੀ ਵੱਲੋਂ ਇਸੇ ਹਫ਼ਤੇ ਰੂਸ ਤੇ ਯੂਕਰੇਨ ਦੇ ਵਿਦੇਸ਼ ਮੰਤਰੀਆਂ ਵਿਚਾਲੇ ਮੀਟਿੰਗ ਦਾ ਐਲਾਨ


Link [2022-03-07 21:54:12]



ਅੰਕਾਰਾ, 7 ਮਾਰਚ

ਤੁਰਕੀ ਦੇ ਵਿਦੇਸ਼ ਮੰਤਰੀ ਮੇਵਲਟ ਚਾਵਸੋਗਲੂ ਨੇ ਸੋਮਵਾਰ ਨੂੰ ਦੱਸਿਆ ਕਿ ਰੂਸ ਅਤੇ ਯੂਕਰੇਨ ਦੇ ਵਿਦੇਸ਼ ਮੰਤਰੀ ਇਸੇ ਹਫ਼ਤੇ ਤੁਰਕੀ ਦੇ ਤੱਟੀ ਸ਼ਹਿਰ ਅੰਤਾਲਪਾ ਨੇੜੇ ਮੀਟਿੰਗ ਕਰਨਗੇ। ਮੇਵਲਟ ਨੇ ਕਿਹਾ ਕਿ ਉਹ ਰੂਸੀ ਵਿਦੇਸ਼ ਮੰਤਰੀ ਸਰਗੇਈ ਲਾਵਰੋਵ ਅਤੇ ਯੂਕਰੇਨੀ ਵਿਦੇਸ਼ ਮੰਤਰੀ ਦਮਿਤਰੋ ਕੁਲੇਬਾ ਵਿਚਾਲੇ ਹੋਣ ਵਾਲੀ ਮੀਟਿੰਗ 'ਚ ਹਿੱਸਾ ਲੈਣਗੇ, ਜਿਹੜੀ ਕਿ 'ਤਿੰਨ ਧਿਰੀ ਰੂਪ' ਵਿੱਚ ਹੋਵੇਗੀ। ਇਹ ਮੀਟਿੰਗ ਇਸੇ ਹਫ਼ਤੇ ਅੰਤਾਲਪਾ ਵਿੱਚ ਹੋਣ ਵਾਲੀ ਇੱਕ ਕੌਮਾਂਤਰੀ ਕੂਟਨੀਤਕ ਮੀਟਿੰਗ ਤੋਂ ਵੱਖਰੀ ਹੋਵੇਗੀ। ਜ਼ਿਕਰਯੋਗ ਹੈ ਕਿ ਤੁਰਕੀ ਦੇ ਰੂਸ ਅਤੇ ਯੂਕਰੇਨ ਦੋਵਾਂ ਨਾਲ ਹੀ ਗੂੜ੍ਹੇ ਸਬੰਧ ਹਨ ਤੇ ਉਹ ਦੋਵਾਂ ਦੇਸ਼ਾਂ ਵਿਚਾਲ ਜੰਗ ਰੋਕਣ ਦੇ ਮੱਦੇਨਜ਼ਰ ਵਿਚੋਲਗੀ ਕਰਨਾ ਚਾਹੁੰਦਾ ਹੈ। -ਏਪੀ



Most Read

2024-09-21 03:02:13