Sport >> The Tribune


ਰਿਧਮ ਸਾਂਗਵਾਨ ਤੇ ਅਨੀਸ਼ ਭਨਵਾਲਾ ਨੇ ਮਿਕਸਡ ਟੀਮ ਮੁਕਾਬਲੇ ’ਚ ਸੋਨ ਤਗ਼ਮਾ ਜਿੱਤਿਆ


Link [2022-03-07 21:54:10]



ਕਾਹਿਰਾ (ਮਿਸਰ), 7 ਮਾਰਚ

ਭਾਰਤ ਨਿਸ਼ਾਨੇਬਾਜ਼ਾਂ ਰਿਧਮ ਸਾਂਗਵਾਨ ਅਤੇ ਅਨੀਸ਼ ਭਨਵਾਲਾ ਨੇ ਸੋਮਵਾਰ ਨੂੰ ਇੱਥੇ ਆਈਐੱਸਐੱਸਐੱਫ ਵਿਸ਼ਵ ਕੱਪ ਦੇ 25 ਮੀਟਰ ਰੈਪਿਡ ਫਾਇਰ ਪਿਸਟਲ ਮਿਕਸਡ ਟੀਮ ਮੁਕਾਬਲੇ ਵਿੱਚ ਸੋਨ ਤਗਮਾ ਜਿੱਤ ਲਿਆ ਹੈ। ਦੋਵਾਂ ਨੇ ਸੋਨ ਤਗ਼ਮੇ ਵਾਲੇ ਇਸ ਮੁਕਾਬਲੇ ਵਿੱਚ ਥਾਈਲੈਂਡ ਦੀ ਜੋੜੀ ਨੂੰ 17-7 ਅੰਕਾਂ ਦੇ ਫਰਕ ਨਾਲ ਮਾਤ ਦਿੱਤੀ। ਮਿਸਰ ਦੀ ਰਾਜਧਾਨੀ ਕਾਹਿਰਾ ਵਿੱਚ ਹੋਏ ਆਈਐੱਸਐੱਸਐੱਫ ਵਿਸ਼ਵ ਕੱਪ 'ਚ ਭਾਰਤ ਨੇ ਚਾਰ ਸੋਨ, 2 ਚਾਂਦੀ ਅਤੇ ਇੱਕ ਕਾਂਸੀ ਦੇ ਤਗ਼ਮੇ ਨਾਲ ਤਗ਼ਮਾ ਸੂਚੀ 'ਚ ਸਿਖਰਲਾ ਸਥਾਨ ਹਾਸਲ ਕੀਤਾ ਹੈ। ਮੁਕਾਬਲਿਆਂ ਦੇ ਆਖਰੀ ਦਿਨ ਭਾਰਤ ਨੂੰ ਪੁਰਸ਼ਾਂ ਦੇ 25 ਮੀਟਰ ਰੈਪਿਡ ਫਾਇਰ ਪਿਸਟਲ ਵਿੱਚ ਚਾਂਦੀ ਦੇ ਤਗ਼ਮੇ ਨਾਲ ਸਬਰ ਕਰਨਾ ਪਿਆ। ਫੈਸਲਾਕੁਨ ਮੁਕਾਬਲੇ 'ਚ ਭਾਰਤੀ ਟੀਮ ਨੂੰ ਜਰਮਨੀ ਹੱਥੋਂ 7-17 ਦੇ ਫਰਕ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਤਗ਼ਮਾ ਸੂਚੀ ਵਿੱਚ ਨਾਰਵੇ ਤਿੰਨ ਸੋਨ, ਇੱਕ ਚਾਂਦੀ ਅਤੇ ਕਾਂਸੀ ਦੇ ਦੋ ਤਗ਼ਮੇ ਨਾਲ ਦੂਜੇ ਜਦਕਿ ਫਰਾਂਸ ਤਿੰਨ ਸੋਨ ਤਗ਼ਮੇ ਜਿੱਤ ਕੇ ਤੀਜੇ ਸਥਾਨ 'ਤੇ ਰਿਹਾ ਹੈ। ਟੂਰਨਾਮੈਂਟ 'ਚ ਕੁੱਲ 22 ਦੇਸ਼ਾਂ ਨੇ ਤਗ਼ਮੇ ਜਿੱਤੇ ਹਨ। -ਪੀਟੀਆਈ



Most Read

2024-09-20 09:49:31