Sport >> The Tribune


ਕੌਮਾਂਤਰੀ ਜੂਡੋ ਫੈਡਰੇਸ਼ਨ ਨੇ ਵਲਾਦੀਮੀਰ ਪੂਤਿਨ ਤੇ ਰੋਟੇਨਬਰਗ ਨੂੰ ਅਹੁਦੇ ਤੋਂ ਹਟਾਇਆ


Link [2022-03-07 21:54:10]



ਬੁਡਾਪੈਸਟ (ਹੰਗਰੀ), 7 ਮਾਰਚ

ਕੌਮਾਂਤਰੀ ਜੂਡੋ ਫੈਡਰੇਸ਼ਨ ਨੇ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਤੇ ਲੰਮਾ ਸਮਾਂ ਰੂਸ ਦੇ ਸਮਰਥਕ ਰਹੇ ਅਧਿਕਾਰੀ ਅਰਕਾਡੀ ਰੋਟੇਨਬਰਗ ਨੂੰ ਫੈਡਰੇਸ਼ਨ ਦੇ ਸਾਰੇ ਅਹੁਦਿਆ ਤੋਂ ਹਟਾ ਦਿੱਤਾ ਹੈ। ਹੰਗਰੀ ਦੀ ਰਾਜਧਾਨੀ ਬੁਡਪੈਸਟ ਸਥਿਤ ਫੈਡਰੇਸ਼ਨ ਨੇ ਇੱਕ ਬਿਆਨ ਵਿੱਚ, ''ਕੌਮਾਂਤਰੀ ਜੂਡੋ ਫੈਡਰੇਸ਼ਨ ਇਹ ਐਲਾਨ ਕਰਦੀ ਹੈ ਕਿ ਵਲਾਦੀਮੀਰ ਪੂਤਿਨ ਅਤੇ ਅਰਕਾਡੀ ਰੋਟੇਨਬਰਗ ਨੂੰ ਫੈਡਰੇਸ਼ਨ ਦੇ ਤਮਾਮ ਅਹੁਦਿਆ ਤੋਂ ਹਟਾ ਦਿੱਤਾ ਗਿਆ ਹੈ।'' ਵਲਾਦੀਮੀਰ ਪੂਤਿਨ ਫੈਡਰੇਸ਼ਨ ਆਨਰੇਰੀ ਪ੍ਰਧਾਨ ਸਨ, ਜਿਨ੍ਹਾਂ ਨੂੰ ਪਿਛਲੇ ਹਫ਼ਤੇ ਰੂਸ ਵੱਲੋਂ ਯੂਕਰੇਨ 'ਤੇ ਹਮਲੇ ਕਾਰਨ ਅਹੁਦੇ ਤੋਂ ਮੁਅੱਤਲ ਕਰ ਦਿੱਤਾ ਗਿਆ ਸੀ। ਰੋਟੇਨਬਰਗ ਉਨ੍ਹਾਂ (ਪੂਤਿਨ) ਦੇ ਪੁਰਾਣੇ ਦੋਸਤ ਹਨ ਅਤੇ ਕੌਮਾਂਤਰੀ ਜੂਡੋ ਫੈਡਰੇਸ਼ਨ ਦੀ ਕਾਰਜਕਾਰੀ ਕਮੇਟੀ ਵਿੱਚ ਡਿਵੈੱਲਪਮੈਂਟ ਮੈਨੇਜਰ ਸਨ। -ਏਪੀ



Most Read

2024-09-20 10:04:11