Breaking News >> News >> The Tribune


ਉੱਤਰ ਪ੍ਰਦੇਸ਼ ਵਿੱਚ ਭਾਜਪਾ ਦਾ ‘ਕਮਲ’ ਖਿੜਨ ਅਤੇ ਪੰਜਾਬ ਵਿੱਚ ‘ਆਪ’ ਦਾ ‘ਝਾੜੂ’ ਫਿਰਨ ਦੇ ਸੰਕੇਤ


Link [2022-03-07 21:36:19]



ਨਵੀਂ ਦਿੱਲੀ, 7 ਮਾਰਚ

ਚੋਣ ਸਰਵੇਖਣਾਂ (ਐਗਜ਼ਿਟ ਪੋਲਜ਼) ਵਿੱਚ ਉੱਤਰ ਪ੍ਰਦੇਸ਼ ਵਿੱਚ ਮੁੜ ਭਾਜਪਾ ਜਦਕਿ ਪੰਜਾਬ ਵਿੱਚ ਆਮ ਆਦਮੀ ਪਾਰਟੀ (ਆਪ) ਦਾ ਸਰਕਾਰ ਆਉਣ ਦਾ ਅੰਦਾਜ਼ਾ ਲਾਇਆ ਗਿਆ ਹੈ। ਉੱਤਰਾਖੰਡ ਵਿੱਚ ਭਾਜਪਾ ਤੇ ਕਾਂਗਰਸ ਦਰਮਿਆਨ ਬਰਾਬਰ ਦੀ ਟੱਕਰ ਦਿਖਾਈ ਗਈ ਹੈ। ਬਹੁਤੇ ਚੋਣ ਸਰਵੇਖਣਾਂ ਵਿੱਚ ਪੰਜਾਬ ਵਿੱਚ 'ਆਪ' ਦੀ ਸਰਕਾਰ ਬਣਨ ਦੀ ਸੰਭਾਵਨਾ ਦਿਖਾਈ ਗਈ ਹੈ ਅਤੇ 'ਆਪ' ਨੂੰ 117 ਵਿਧਾਨ ਸਭਾ ਸੀਟਾਂ ਵਿੱਚੋਂ 76 ਤੋਂ 96 ਸੀਟਾਂ ਮਿਲਦੀਆਂ ਦਿਖਾਈਆਂ ਗਈਆਂ। ਕਾਂਗਰਸ ਨੂੰ ਦੂਜਾ ਸਥਾਨ ਮਿਲਣ ਦੀ ਸੰਭਾਵਨਾ ਦੱਸੀ ਗਈ ਹੈ। ਸੀਐੱਨਐੱਨ ਨਿਊਜ਼ 18, ਰਿਪਬਲਿਕ ਟੀਵੀ ਤੇ ਨਿਊਜ਼ ਐਕਸ ਚੈਨਲਾਂ ਦੇ ਐਕਜ਼ਿਟ ਪੋਲਾਂ ਮੁਤਾਬਕ ਯੂਪੀ ਵਿੱਚ ਭਾਜਪਾ ਦੀ ਅਗਵਾਈ ਵਾਲੇ ਕੌਮੀ ਜਮਹੂਰੀ ਗੱਠਜੋੜ ਨੂੰ 211 ਤੋਂ 277 ਸੀਟਾਂ ਮਿਲ ਰਹੀਆਂ ਹਨ ਜਦੋਂਕਿ ਇਸ ਦੀ ਰਵਾਇਤੀ ਵਿਰੋਧੀ ਸਮਾਜਵਾਦੀ ਪਾਰਟੀ ਦੀ ਅਗਵਾਈ ਵਾਲੇ ਗੱਠਜੋੜ ਨੂੰ 119 ਤੋਂ 160 ਦਰਮਿਆਨ ਸੀਟਾਂ ਮਿਲਣ ਦਾ ਦਾਅਵਾ ਕੀਤਾ ਜਾ ਰਿਹੈ। ਮਨੀਪੁਰ ਵਿੱਚ ਕਾਂਗਰਸ ਦੇ ਮੁਕਾਬਲੇ ਭਾਜਪਾ, ਐੱਨਪੀਪੀ, ਐੱਨਪੀਐੱਫ ਤੇ ਜੇਡੀ (ਯੂ) ਗੱਠਜੋੜ ਦਾ ਹੱਥ ਉੱਚਾ ਰਹਿਣ ਅਤੇ ਗੋਆ ਵਿੱਚ ਕਿਸੇ ਵੀ ਪਾਰਟੀ ਨੂੰ ਸਪਸ਼ਟ ਬਹੁਮੱਤ ਨਾ ਮਿਲਣ ਦਾ ਦਾਅਵਾ ਕੀਤਾ ਗਿਆ ਹੈ। -ਏਜੰਸੀਆਂ



Most Read

2024-09-22 12:34:58