World >> The Tribune


ਰੂਸ ਵੱਲੋਂ ਯੂਕਰੇਨੀ ਨਾਗਰਿਕਾਂ ਦੀ ਨਿਕਾਸੀ ਲਈ ਗੋਲੀਬੰਦੀ ਦਾ ਐਲਾਨ


Link [2022-03-07 11:54:39]



ਲਵੀਵ, 7 ਮਾਰਚ

ਰੂਸ ਨੇ ਯੂਕਰੇਨੀ ਨਾਗਰਿਕਾਂ ਦੀ ਨਿਕਾਸੀ ਲਈ ਸੋਮਵਾਰ ਸਵੇਰੇ ਤੋਂ ਹੀ ਗੋਲੀਬੰਦੀ ਦੇ ਨਾਲ ਕਈ ਖੇਤਰਾਂ ਵਿੱਚ ਮਨੁੱਖੀ ਲਾਂਘੇ ਖੋਲ੍ਹਣ ਦਾ ਐਲਾਨ ਕੀਤਾ ਹੈ। ਉੱਤਰ ,ਦੱਖਣ ਅਤੇ ਮੱਧ ਯੂਕਰੇਨ ਦੇ ਸ਼ਹਿਰਾਂ ਵਿੱਚ ਰੂਸ ਦੀ ਲਗਾਤਾਰ ਜਾਰੀ ਗੋਲੀਬਾਰੀ ਵਿੱਚ ਹਜ਼ਾਰਾਂ ਯੂਕਰੇਨੀ ਨਾਗਰਿਕ ਉਥੋਂ ਸੁਰੱਖਿਅਤ ਨਿਕਲਣ ਦੀ ਕੋਸ਼ਿਸ਼ ਕਰ ਰਹੇ ਹਨ। ਯੂਕਰੇਨੀ ਅਧਿਕਾਰੀਆਂ ਨੇ ਕੀਵ ਦੇ ਸ਼ਹਿਰਾਂ ਵਿੱਚ ਹੋਈ ਤਬਾਹੀ ਵਿਚਾਲੇ ਨਾਗਰਿਕਾਂ ਨੂੰ ਕੱਢਣ ਦੀਆਂ ਕੋਸ਼ਿਸ਼ਾਂ ਅਸਫਲ ਰਹਿਣ ਦੀ ਜਾਣਕਾਰੀ ਦਿੱਤੀ ਹੈ। ਇਸ ਵਿਚਾਲੇ, ਦੋਵਾਂ ਧਿਰਾਂ ਦੇ ਅਧਿਕਾਰੀਆਂ ਨੇ ਸੋਮਵਾਰ ਨੂੰ ਤੀਜੇ ਗੇੜ ਦੀ ਗੱਲਬਾਤ ਦੀ ਵੀ ਯੋਜਨਾ ਬਣਾਈ ਹੈ। ਇਕ ਰੂਸੀ ਅਧਿਕਾਰੀ ਨੇ ਦੱਸਿਆ ਕਿ ਗੋਲੀਬੰਦੀ ਜੰਗ ਦੀ ਸ਼ੁਰੂਆਤ ਦੇ 12ਵੇਂ ਦਿਨ ਸੋਮਵਾਰ ਸਵੇਰੇ ਤੋਂ ਅਮਲ ਵਿੱਚ ਆ ਜਾਵੇਗੀ। ਇਕ ਬਿਆਨ ਅਨੁਸਾਰ ਇਹ ਗੋਲੀਬੰਦੀ, ਰਾਜਧਾਨੀ ਕੀਵ, ਦੱਖਣੀ ਸਾਹਿਲੀ ਸ਼ਹਿਰ ਮਾਰੀਯੋਪੁਲ, ਯੂਕਰੇਨ ਦੇ ਦੂਜੇ ਸਭ ਤੋਂ ਵੱਡੇ ਸ਼ਹਿਰ ਖਾਰਕੀਵ ਅਤੇ ਸੂਮੀ ਵਿਚੋਂ ਨਾਗਰਿਕਾਂ ਨੂੰ ਕੱੱਢਣ ਲਈ ਕੀਤੀ ਗਈ ਹੈ। ਫਿਲਹਾਲ ਇਹ ਸਪਸ਼ਟ ਨਹੀਂ ਹੈ ਕਿ ਇਹ ਗੋਲੀਬੰਦੀ ਕਦੋਂ ਤਕ ਜਾਰੀ ਰਹੇਗੀ। ਰੂਸੀ ਸੰਵਾਦ ਸਮਿਤੀ (ਆਰਆਈਏ ਨੋਵੋਸਤੀ) ਵੱਲੋਂ ਰੱਖਿਆ ਮੰਤਰਾਲੇ ਦੇ ਹਵਾਲੇ ਨਾਲ ਪ੍ਰਕਾਸ਼ਿਤ ਨਿਕਾਸੀ ਮਾਰਗਾਂ ਤੋਂ ਪਤਾ ਚਲਦਾ ਹੈ ਕਿ ਯੂਕਰੇਨੀ ਨਾਗਰਿਕ ਰੂਸ ਅਤੇ ਬੇਲਾਰੂਸ ਜਾ ਸਕਣਗੇ। ਅਧਿਕਾਰੀ ਅਨੁਸਾਰ ਰੂਸੀ ਫੌਜ ਡਰੋਨ ਰਾਹੀਂ ਗੋਲੀਬੰਦੀ ਦੀ ਨਿਗਰਾਨੀ ਕਰੇਗੀ।-ਏਜੰਸੀ



Most Read

2024-09-21 05:40:18