World >> The Tribune


ਸੀਰੀਆ: ਦਮਿਸ਼ਕ ਨੇੜੇ ਇਜ਼ਰਾਇਲੀ ਹਵਾਈ ਹਮਲਾ, ਦੋ ਨਾਗਰਿਕਾਂ ਦੀ ਮੌਤ


Link [2022-03-07 11:54:39]



ਦਮਿਸ਼ਕ, 7 ਮਾਰਚ

ਇਜ਼ਰਾਈਲ ਵੱਲੋਂ ਸੀਰੀਆ ਦੇ ਫੌਜੀ ਟਿਕਾਣਿਆਂ ਨੂੰ ਨਿਸ਼ਨਾ ਬਣਾ ਕੇ ਦਮਿਸ਼ਕ ਨੇੜੇ ਸੋਮਵਾਰ ਨੂੰ ਦਾਗੀਆਂ ਗਈਆਂ ਮਿਜ਼ਾਈਲਾਂ ਕਾਰਨ ਦੋ ਨਾਗਰਿਕਾਂ ਦੀ ਮੌਤ ਹੋ ਗਈ। ਇਸ ਹਮਲੇ ਵਿੱਚ ਸੀਰੀਆ ਦੇ ਫੌਜੀ ਟਿਕਾਣਿਆਂ ਨੂੰ ਵੀ ਭਾਰੀ ਨੁਕਸਾਨ ਪੁੱਜਿਆ ਹੈ। ਰੱਖਿਆ ਮੰਤਰਾਲੇ ਵੱਲੋਂ ਜਾਰੀ ਬਿਆਨ ਵਿੱਚ ਕਿਹਾ ਗਿਆ ਹੈ ਕਿ ਗੁਆਂਢੀ ਲੇਬਨਾਨ ਉਪਰੋਂ ਉਡਾਣ ਭਰਨ ਵਾਲੇ ਇਜ਼ਰਾਇਲੀ ਜੰਗੀ ਜਹਾਜ਼ਾਂ ਨੇ ਸੀਰੀਆ ਵੱਲ ਮਿਜ਼ਾਈਲਾਂ ਦਾਗੀਆਂ ਜਿਨ੍ਹਾਂ ਵਿਚੋਂ ਜ਼ਿਆਦਾਤਰ ਨੂੰ ਸੀਰੀਆਈ ਰੱਖਿਆ ਪ੍ਰਣਾਲੀ ਨੇ ਨਸ਼ਟ ਕਰ ਦਿੱਤਾ। ਇਸ ਹਮਲੇ ਵਿੱਚ ਨਾਗਰਿਕਾਂ ਦੀ ਮੌਤ ਕਿਵੇਂ ਹੋਈ, ਇਸ ਦੀ ਵਿਸਥਾਰਤ ਜਾਣਕਾਰੀ ਨਹੀਂ ਦਿੱਤੀ ਗਈ ਹੈ। ਇਜ਼ਰਾਈਲ ਨੇ ਇਸ ਹਮਲੇ ਬਾਰੇ ਹਾਲੇ ਤਕ ਕੋਈ ਟਿੱਪਣੀ ਨਹੀਂ ਕੀਤੀ ਹੈ। -ਏਜੰਸੀ



Most Read

2024-09-21 06:12:58