Sport >> The Tribune


ਫਰਾਂਸ, ਸਪੇਨ, ਅਮਰੀਕਾ ਤੇ ਅਰਜਨਟੀਨਾ ਡੇਵਿਸ ਕੱਪ ਫਾਈਨਲਜ਼ ’ਚ


Link [2022-03-07 10:14:02]



ਲੰਡਨ: ਫਰਾਂਸ, ਸਪੇਨ, ਅਮਰੀਕਾ ਅਤੇ ਅਰਜਨਟੀਨਾ ਡੇਵਿਸ ਕੱਪ ਟੈਨਿਸ ਫਾਈਨਲਜ਼ ਵਿੱਚ ਪਹੁੰਚ ਗਏ ਹਨ, ਜਦਕਿ ਬੈਲਜੀਅਮ ਨੇ ਕੁਆਲੀਫਾਇਰ ਵਿੱਚ ਮੇਜ਼ਬਾਨ ਫਿਨਲੈਂਡ ਨੂੰ 3-2 ਨਾਲ ਹਰਾਇਆ। ਆਸਟਰੇਲੀਆ ਨੇ ਸਿਡਨੀ ਵਿੱਚ ਹੰਗਰੀ ਨੂੰ 3-2 ਨਾਲ ਸ਼ਿਕਸਤ ਦਿੱਤੀ। ਉਥੇ ਇਟਲੀ ਨੇ ਸਲੋਵਾਕੀਆ ਨੂੰ ਮਾਤ ਦਿੱਤੀ। ਫਰਾਂਸ ਨੇ ਇਕੁਆਡੋਰ ਨੂੰ 4-0 ਨਾਲ ਹਰਾਇਆ। ਸਪੇਨ ਨੇ ਮਾਰਬੇਲਾ ਵਿੱਚ ਰੋਮਾਨੀਆ ਨੂੰ 3-1 ਨਾਲ ਸ਼ਿਕਸਤ ਦਿੱਤੀ। ਅਮਰੀਕਾ ਨੇ ਨੇਵਾਡਾ ਵਿੱਚ ਕੋਲੰਬੀਆ ਨੂੰ 3-0 ਨਾਲ ਹਰਾਇਆ। ਇਸੇ ਤਰ੍ਹਾਂ ਅਰਜਨਟੀਨਾ ਨੇ ਬਿਊਨਸ ਆਇਰਸ ਵਿੱਚ ਚੈੱਕ ਗਣਰਾਜ ਨੂੰ 4-0 ਨਾਲ, ਬੈਲਜੀਅਮ ਨੇ ਫਿਨਲੈਂਡ ਨੂੰ 3-2 ਨਾਲ ਮਾਤ ਦਿੱਤੀ। ਆਸਟਰੇਲੀਆ ਨੇ ਹੰਗਰੀ ਨੂੰ ਹਰਾਇਆ, ਜਦਕਿ ਜਰਮਨੀ ਨੇ ਬ੍ਰਾਜ਼ੀਲ 'ਤੇ ਜਿੱਤ ਦਰਜ ਕੀਤੀ। ਇਟਲੀ ਨੇ ਸਲੋਵਾਕੀਆ ਨੂੰ 3-2 ਨਾਲ ਹਰਾਇਆ। ਨਾਰਵੇ ਨੂੰ ਓਸਲੋ ਵਿੱਚ ਕਜਾਖ਼ਸਤਾਨ ਨੇ 3-1 ਨਾਲ ਹਰਾਇਆ। -ਏਪੀ



Most Read

2024-09-19 17:50:17