Breaking News >> News >> The Tribune


ਯੂਪੀ ਚੋਣਾਂ: ਸੱਤਵੇਂ ਅਤੇ ਅੰਤਿਮ ਗੇੜ ਲਈ ਵੋਟਿੰਗ ਜਾਰੀ


Link [2022-03-07 10:14:00]



ਲਖਨਊ, 7 ਮਾਰਚ

ਉੱਤਰ ਪ੍ਰਦੇਸ਼ ਵਿਧਾਨ ਸਭਾ ਚੋਣਾਂ ਦੇ ਸੱਤਵੇਂ ਅਤੇ ਅੰਤਿਮ ਗੇੜ ਲਈ ਵੋਟਿੰਗ ਦੌਰਾਨ ਸੋਮਵਾਰ ਨੂੰ ਸਵੇਰੇ 11 ਵਜੇ ਤਕ 22 ਫੀਸਦੀ ਪੋਲਿੰਗ ਦਰਜ ਕੀਤੀ ਗਈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸੰਸਦੀ ਚੋਣ ਖੇਤਰ ਵਾਰਾਣਸੀ ਸਮੇਤ ਉੱਤਰ ਪ੍ਰਦੇਸ਼ ਦੇ 9 ਜ਼ਿਲ੍ਹਿਆਂ ਦੀਆਂ 54 ਵਿਧਾਨ ਸਭਾ ਸੀਟਾਂ ਲਈ ਚੋਣਾਂ ਦੇ ਸੱਤਵੇਂ ਅਤੇ ਅੰਤਿਮ ਗੇੜ ਤਹਿਤ ਅੱਜ ਸਵੇਰੇ 7 ਵਜੇ ਪੋਲਿੰਗ ਸ਼ੁਰੂ ਹੋ ਗਈ ਸੀ। ਸੂਬੇ ਦੇ ਮੁੱਖ ਚੋਣ ਅਧਿਕਾਰੀ ਅਜੈ ਕੁਮਾਰ ਸ਼ੁਕਲ ਨੇ ਦੱਸਿਆ ਕਿ ਸੱਤਵੇਂ ਗੇੜ ਵਿੱਚ ਸਵੇਰ 9 ਵਜੇ ਤਕ 8.58 ਫੀਸਦੀ ਪੋਲਿੰਗ ਦਰਜ ਹੋਈ ਸੀ। ਉਨ੍ਹਾਂ ਦੱਸਿਆ ਕਿ ਸੱਤਵੇਂ ਗੇੜ ਵਿੱਚ 2.06 ਵੋਟਰ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕਰਨਗੇ। -ਏਜੰਸੀ



Most Read

2024-09-22 12:42:40