Breaking News >> News >> The Tribune


ਮੋਦੀ ਅੱਜ ਦੁਪਹਿਰੇ ਪੂਤਿਨ ਅਤੇ ਜ਼ੇਲੇਂਸਕੀ ਨਾਲ ਕਰਨਗੇ ਗੱਲਬਾਤ


Link [2022-03-07 10:14:00]



ਨਵੀਂ ਦਿੱਲੀ, 7 ਮਾਰਚ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸੋਮਵਾਰ ਨੂੰ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਨਾਲ ਸੋਮਵਾਰ ਦੁਪਹਿਰੇ ਗੱਲਬਾਤ ਕਰਨਗੇ। ਉਹ ਯੂਕਰੇਨ ਦੇ ਰਾਸ਼ਟਰਪਤੀ ਜ਼ੇਲੇਂਸਕੀ ਨਾਲ ਵੀ ਗੱਲਬਾਤ ਕਰਨਗੇ। ਸੂਤਰਾਂ ਨੇ ਇਹ ਜਾਣਕਾਰੀ ਦਿੱਤੀ। ਮੋਦੀ ਦੀ ਪੂਤਿਨ ਅਤੇ ਜ਼ੇਲੇਂਸਕੀ ਵਿਚਾਲੇ ਗੱਲਬਾਤ ਅਜਿਹੇ ਸਮੇਂ ਵਿੱਚ ਹੋ ਰਹੀ ਹੈ, ਜਦੋਂ ਰੂਸ ਦੇ ਹਮਲੇ ਵਿੱਚ ਬੁਰੀ ਤਰ੍ਹਾਂ ਪ੍ਰਭਾਵਿਤ ਯੂਰਪੀ ਮੁਲਕ ਯੂਕਰੇਨ ਤੋਂ ਵਿਦਿਆਰਥੀਆਂ ਸਮੇਤ ਆਪਣੇ ਨਾਗਰਿਕਾਂ ਨੂੰ ਕੱਢਣ ਲਈ ਭਾਰਤ ਹਰ ਸੰਭਵ ਕੋਸ਼ਿਸ਼ ਕਰ ਰਿਹਾ ਹੈ। ਰੂਸ ਅਤੇ ਯੂਕਰੇਨ ਵਿਚਾਲੇ ਜੰਗ ਛਿੜਨ ਦੇ ਬਾਅਦ ਮੋਦੀ ਅਤੇ ਪੂਤਿਨ ਵਿਚਾਲੇ ਇਹ ਤੀਜੀ ਗੱਲਬਾਤ ਹੋਵੇਗੀ, ਜਦੋਂ ਜ਼ੇਲੇਂਸਕੀ ਨਾਲ ਉਨ੍ਹਾਂ ਦੀ ਇਹ ਦੂਜੀ ਗੱਲਬਾਤ ਹੋਵੇਗੀ। ਇਸ ਤੋਂ ਪਹਿਲਾਂ ਜੇਲੇਂਸਕੀ ਅਤੇ ਮੋਦੀ ਨੇ 26 ਜਨਵਰੀ ਨੂੰ ਫੋਨ 'ਤੇ ਗੱਲਬਾਤ ਕੀਤੀ ਸੀ। ਭਾਰਤ ਨੇ ਰੁੂਸ ਅਤੇ ਯੂਕਰੇਨ ਦੇ ਸਿਖਰਲੇ ਆਗੂਆਂ ਤੋਂ ਫੌਰੀ ਜੰਗ ਖ਼ਤਮ ਕਰਨ, ਗੱਲਬਾਤ ਅਤੇ ਕੂਟਨੀਤਕ ਤਰੀਕੇ ਨਾਲ ਵਖਰੇਵੇਂ ਦੂਰ ਕਰਨ ਦੀ ਅਪੀਲ ਕੀਤੀ ਹੈ। -ਏਜੰਸੀ



Most Read

2024-09-22 12:24:39