Breaking News >> News >> The Tribune


ਪੰਜਾਬ ਵਿੱਚ ਬੀਐੱਸਐੱਫ ਨੇ ਪਾਕਿਸਤਾਨੀ ਡਰੋਨ ਡੇਗਿਆ, ਸ਼ੱਕੀ ਪਦਾਰਥ ਬਰਾਮਦ


Link [2022-03-07 10:14:00]



ਨਵੀਂ ਦਿੱਲੀ, 7 ਮਾਰਚ

ਬੀਐੱਸਐੱਫ ਨੇ ਪੰਜਾਬ ਦੇ ਫਿਰੋਜ਼ਪੁਰ ਸੈਕਟਰ ਵਿੱਚ ਕੌਮਾਂਤਰੀ ਸਰਹੱਦ 'ਤੇ ਸੋਮਵਾਰ ਨੂੰ ਚਾਰ ਕਿਲੋ ਸ਼ੱਕੀ ਪਦਾਰਥ ਲਿਜਾ ਰਹੇ ਇਕ ਪਾਕਿਸਤਾਨੀ ਡਰੋਨ ਨੂੰ ਫਾਇਰਿੰਗ ਕਰਕੇ ਡੇਗ ਦਿੱਤਾ। ਬੀਐੱਸਐੱਫ ਦੇ ਬੁਲਾਰੇ ਨੇ ਦੱਸਿਆ ਕਿ ਜਵਾਨਾਂ ਨੇ ਡਰੋਨ ਦੀ ਆਵਾਜ਼ ਸੁਣੀ, ਜਿਸ ਮਗਰੋਂ ਤੜਕੇ ਤਿੰਨ ਵਜੇ ਡਰੋਨ ਦਾ ਪਤਾ ਲਗਾਇਆ ਗਿਆ ਤੇ ਪੈਰਾ ਬੰਬਾਂ ਰਾਹੀਂ ਡਰੋਨ ਨੂੰ ਡੇਗ ਦਿੱਤਾ ਗਿਆ। ਡਰੋਨ ਨਾਲ ਹਰੇ ਰੰਗ ਦਾ ਇਕ ਛੋਟਾ ਜਿਹਾ ਬੈਗ ਜੁੜਿਆ ਹੋਇਆ ਸੀ, ਜਿਸ ਵਿੱਚ ਪੀਲੇ ਰੰਗ ਦੇ ਪਲਾਸਟਿਕ ਦੇ ਲਿਫ਼ਾਫ਼ੇ ਵਿੱਚ ਚਾਰ ਪੈਕੇਟ ਅਤੇ ਇਕ ਛੋਟੇ ਕਾਲੇ ਰੰਗ ਦਾ ਪਲਾਸਟਿਕ ਦਾ ਲਿਫਾ਼ਫ਼ਾ ਸੀ। ਇਸ ਸ਼ੱਕੀ ਪਦਾਰਥ ਦਾ ਵਜ਼ਨ 4.17 ਕਿਲੋਗ੍ਰਾਮ ਅਤੇ ਕਾਲੇ ਲਿਫਾਫ਼ੇ ਵਿਚਲੇ ਪਦਾਰਥ ਦਾ ਵਜ਼ਨ 250 ਗ੍ਰਾਮ ਸੀ। -ਏਜੰਸੀ



Most Read

2024-09-22 12:27:21