World >> The Tribune


ਸ਼ਰਨਾਰਥੀਆਂ ਨੂੰ ਸੰਭਾਲਣ ’ਚ ਮਦਦ ਕਰੇਗਾ ਅਮਰੀਕਾ


Link [2022-03-07 08:34:23]



ਚਿਸਿਨਊ, 6 ਮਾਰਚ

ਅਮਰੀਕਾ ਦੇ ਵਿਦੇਸ਼ ਮੰਤਰੀ ਐਂਟਨੀ ਬਲਿੰਕਨ ਨੇ ਮੋਲਡੋਵਾ ਦੀ ਮਦਦ ਕਰਨ ਦਾ ਐਲਾਨ ਕੀਤਾ ਹੈ ਜੋ ਕਿ ਯੂਕਰੇਨ ਤੋਂ ਆ ਰਹੇ ਸ਼ਰਨਾਰਥੀਆਂ ਨੂੰ ਸੰਭਾਲ ਰਿਹਾ ਹੈ। ਮੋਲਡੋਵਾ ਸਾਬਕਾ ਸੋਵੀਅਤ ਮੁਲਕ ਹੈ ਤੇ ਹੁਣ ਇਸ ਦਾ ਝੁਕਾਅ ਪੱਛਮ ਵੱਲ ਹੈ। ਰੂਸ ਵੱਲੋਂ ਯੂਕਰੇਨ ਉਤੇ ਹਮਲੇ ਤੋਂ ਗੁਆਂਢੀ ਮੁਲਕ ਚਿੰਤਤ ਹੈ। ਬਲਿੰਕਨ ਨੇ ਅੱਜ ਮੋਲਡੋਵਾ ਦੇ ਅਧਿਕਾਰੀਆਂ ਨਾਲ ਮੁਲਾਕਾਤ ਕੀਤੀ ਜੋ ਕਿ 1,20,000 ਸ਼ਰਨਾਰਥੀਆਂ ਦੀ ਮਦਦ ਲਈ ਕੌਮਾਂਤਰੀ ਪੱਧਰ ਉਤੇ ਸਹਾਇਤਾ ਮੰਗ ਰਹੇ ਹਨ। ਮੋਲਡੋਵਾ ਸੰਭਾਵੀ ਰੂਸੀ ਹਮਲੇ ਖ਼ਿਲਾਫ਼ ਸੁਰੱਖਿਆ ਦਾ ਭਰੋਸਾ ਵੀ ਮੰਗ ਰਿਹਾ ਹੈ। ਗਿਆਰਾਂ ਦਿਨਾਂ ਦੀ ਜੰਗ ਦੌਰਾਨ 2,30,000 ਤੋਂ ਵੱਧ ਲੋਕ ਯੂਕਰੇਨ ਤੋਂ ਮੋਲਡੋਵਾ ਵਿਚ ਦਾਖਲ ਹੋ ਚੁੱਕੇ ਹਨ। ਬਲਿੰਕਨ ਨੇ ਕਿਹਾ ਕਿ ਮੋਲਡੋਵਾ ਵੱਲੋਂ ਸ਼ਰਨਾਰਥੀਆਂ ਨੂੰ ਸੰਭਾਲਣਾ ਪੂਰੇ ਸੰਸਾਰ ਲਈ ਪ੍ਰੇਰਣਾ ਬਣ ਗਿਆ ਹੈ। ਉਨ੍ਹਾਂ ਕਿਹਾ ਕਿ ਦੇਸ਼ ਦੇ ਲੋਕ ਬੇਵੱਸ ਹੋਏ ਆਪਣੇ ਗੁਆਂਢੀਆਂ ਨੂੰ ਸਾਂਭ ਰਹੇ ਹਨ। ਮੋਲਡੋਵਾ ਉਤੇ ਪਏ ਇਸ ਬੋਝ ਵਿਚ ਅਮਰੀਕਾ ਸਹਾਇਕ ਬਣੇਗਾ ਤੇ ਮਦਦ ਕਰੇਗਾ। ਮੋਲਡੋਵਾ ਨੇ ਹਾਲਾਂਕਿ ਨਾਟੋ ਦਾ ਮੈਂਬਰ ਬਣਨ ਦੀ ਕੋਸ਼ਿਸ਼ ਨਹੀਂ ਕੀਤੀ ਹੈ ਪਰ ਇਸ ਨੇ ਯੂਰੋਪੀਅਨ ਯੂਨੀਅਨ ਵਿਚ ਸ਼ਾਮਲ ਹੋਣ ਲਈ ਯਤਨ ਵਿੱਢੇ ਹਨ। -ਏਪੀ



Most Read

2024-09-21 06:18:57