World >> The Tribune


ਜੰਗ ਦਾ ਵਿਰੋਧ: ਤਿੰਨ ਹਜ਼ਾਰ ਤੋਂ ਵੱਧ ਵਿਅਕਤੀ ਹਿਰਾਸਤ ’ਚ


Link [2022-03-07 08:34:23]



ਲੰਡਨ, 6 ਮਾਰਚ

ਰੂਸ ਦੇ ਵੱਖ-ਵੱਖ ਸ਼ਹਿਰਾਂ ਵਿਚ ਜੰਗ ਦਾ ਵਿਰੋਧ ਕਰ ਰਹੇ 3500 ਤੋਂ ਵੱਧ ਲੋਕਾਂ ਨੂੰ ਹਿਰਾਸਤ ਵਿਚ ਲਿਆ ਗਿਆ ਹੈ। ਰੂਸ ਦੇ ਇਕ ਸੰਗਠਨ ਨੇ ਦੱਸਿਆ ਕਿ 49 ਸ਼ਹਿਰਾਂ ਵਿਚ ਲੋਕ ਪੂਤਿਨ ਦੀ ਕਾਰਵਾਈ ਖ਼ਿਲਾਫ਼ ਰੋਸ ਮੁਜ਼ਾਹਰੇ ਕਰ ਰਹੇ ਸਨ। ਹਜ਼ਾਰਾਂ ਲੋਕਾਂ ਨੇ 'ਜੰਗ ਰੋਕੋ' ਤੇ 'ਸ਼ਰਮ ਕਰੋ' ਦੇ ਨਾਅਰੇ ਲਾਏ। ਸੋਸ਼ਲ ਮੀਡੀਆ 'ਤੇ ਪੋਸਟ ਵੀਡੀਓਜ਼ ਵਿਚ ਲੋਕ ਨਾਅਰੇ ਲਾਉਂਦੇ ਨਜ਼ਰ ਆ ਰਹੇ ਹਨ। ਕੁਝ ਲੋਕਾਂ ਨੂੰ ਪੁਲੀਸ ਨੇ ਕੁੱਟਿਆ ਵੀ ਹੈ।

ਯੂਰਾਲਸ ਸ਼ਹਿਰ ਵਿਚ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਦੀ ਇਕ ਤਸਵੀਰ ਉਤੇ ਕਾਲੀ ਸਿਆਹੀ ਲਾ ਦਿੱਤੀ ਗਈ। ਸੰਗਠਨ 'ਓਵੀਡੀ-ਇਨਫੋ' ਨੇ ਕਿਹਾ ਕਿ ਰੂਸ ਵਿਚ ਸਖ਼ਤ ਫ਼ੌਜੀ ਸੈਂਸਰਸ਼ਿਪ ਲਾਈ ਗਈ ਹੈ। ਉਨ੍ਹਾਂ ਕਿਹਾ ਕਿ ਸਾਇਬੇਰੀਆ ਵਿਚ ਵੀ ਜ਼ੋਰਦਾਰ ਵਿਰੋਧ ਹੋ ਰਿਹਾ ਹੈ ਤੇ ਉੱਥੇ ਐਨੀਆਂ ਗ੍ਰਿਫ਼ਤਾਰੀਆਂ ਘੱਟ ਹੀ ਹੁੰਦੀਆਂ ਹਨ। ਪੁਲੀਸ ਲਾਊਡਸਪੀਕਰ ਲਾ ਕੇ ਲੋਕਾਂ ਨੂੰ ਮੁਜ਼ਾਹਰਿਆਂ ਵਿਚ ਸ਼ਾਮਲ ਨਾ ਹੋਣ ਲਈ ਕਹਿ ਰਹੀ ਹੈ। ਸਰਕਾਰ ਲੋਕਾਂ ਨੂੰ ਚਿਤਾਵਨੀ ਦੇ ਰਹੀ ਹੈ ਕਿ ਰੋਸ ਮੁਜ਼ਾਹਰਾ ਹੋਣ 'ਤੇ ਕਾਰਵਾਈ ਕੀਤੀ ਜਾਵੇਗੀ ਤੇ ਪ੍ਰਬੰਧਕਾਂ ਨੂੰ ਜ਼ਿੰਮੇਵਾਰ ਠਹਿਰਾਇਆ ਜਾਵੇਗਾ। -ਏਪੀ



Most Read

2024-09-21 05:46:31