World >> The Tribune


ਬਰਤਾਨੀਆ ਦੀ ਮਹਾਰਾਣੀ ਨੇ ਵਿੰਡਸਰ ਨੂੰ ਪੱਕਾ ਟਿਕਾਣਾ ਬਣਾਇਆ


Link [2022-03-07 08:34:23]



ਲੰਡਨ, 6 ਮਾਰਚ

ਬਰਤਾਨੀਆ ਦੀ ਮਹਾਰਾਣੀ ਐਲਿਜ਼ਾਬੈੱਥ ਹੁਣ ਲੰਡਨ ਸਥਿਤ ਬਕਿੰਘਮ ਪੈਲੇਸ ਵਿਚ ਨਹੀਂ ਰਹੇਗੀ ਬਲਕਿ ਉਨ੍ਹਾਂ ਬਰਕਸ਼ਾਇਰ ਸਥਿਤ 'ਵਿੰਡਸਰ ਕਾਸਲ' ਨੂੰ ਪੱਕੀ ਰਿਹਾਇਸ਼ ਬਣਾਉਣ ਦਾ ਫ਼ੈਸਲਾ ਲਿਆ ਹੈ। 'ਦਿ ਸੰਡੇ ਟਾਈਮਜ਼' ਦੀ ਰਿਪੋਰਟ ਮੁਤਾਬਕ 95 ਸਾਲਾ ਮਹਾਰਾਣੀ ਪਹਿਲਾਂ ਹਫ਼ਤੇ ਦੇ ਅਖੀਰ 'ਚ ਆਰਾਮ ਕਰਨ ਲਈ ਹੀ ਵਿੰਡਸਰ ਆਉਂਦੀ ਰਹੀ ਹੈ ਪਰ ਕੋਵਿਡ ਹੋਣ ਤੋਂ ਬਾਅਦ ਉਹ ਲਗਾਤਾਰ ਇੱਥੇ ਰਹੀ ਹੈ। ਹੁਣ ਉਨ੍ਹਾਂ ਇਸ ਨੂੰ ਹੀ ਆਪਣਾ ਪੱਕਾ ਟਿਕਾਣਾ ਤੇ ਅਧਿਕਾਰਤ ਰਿਹਾਇਸ਼ ਬਣਾਉਣ ਦਾ ਫ਼ੈਸਲਾ ਲੈ ਲਿਆ ਹੈ। ਬਕਿੰਘਮ ਪੈਲੇਸ ਸੰਨ 1837 ਤੋਂ ਬਰਤਾਨਵੀ ਸ਼ਾਸਕਾਂ ਦੀ ਪੱਕੀ ਰਿਹਾਇਸ਼ ਰਿਹਾ ਹੈ। ਕਰੀਬ ਦਸ ਸਾਲਾਂ ਵਿਚ 369 ਮਿਲੀਅਨ ਪਾਊਂਡ ਖ਼ਰਚ ਕੇ ਇਸ ਦੀ ਮੁਰੰਮਤ ਵੀ ਕਰਵਾਈ ਗਈ ਸੀ। ਜ਼ਿਕਰਯੋਗ ਹੈ ਕਿ 21 ਅਪਰੈਲ ਨੂੰ ਮਹਾਰਾਣੀ ਐਲਿਜ਼ਾਬੈੱਥ ਦਾ 96ਵਾਂ ਜਨਮ ਦਿਨ ਵੀ ਹੈ। -ਪੀਟੀਆਈ



Most Read

2024-09-21 06:11:29