Breaking News >> News >> The Tribune


ਸੀਬੀਆਈ ਵੱਲੋਂ ਐੱਨਐੱਸਈ ਦੀ ਸਾਬਕਾ ਸੀਈਓ ਗ੍ਰਿਫ਼ਤਾਰ


Link [2022-03-07 07:54:03]



ਨਵੀਂ ਦਿੱਲੀ: ਸੀਬੀਆਈ ਨੇ ਨੈਸ਼ਨਲ ਸਟਾਕ ਐਕਸਚੇਂਜ ਦੀ ਸਾਬਕਾ ਸੀਈਓ ਚਿੱਤਰਾ ਰਾਮਕ੍ਰਿਸ਼ਨਾ ਨੂੰ ਸ਼ੇਅਰ ਬਾਜ਼ਾਰ ਵਿੱਚ ਬੇਨਿਯਮੀਆਂ ਨਾਲ ਜੁੜੇ ਕੋ-ਲੋਕੇਸ਼ਨ ਘੁਟਾਲੇ 'ਚ ਗ੍ਰਿਫ਼ਤਾਰ ਕਰ ਲਿਆ ਹੈ। ਚਿੱਤਰਾ ਉੱਤੇ ਕਿਸੇ 'ਹਿਮਾਲਿਆਈ ਯੋਗੀ' ਨੂੰ ਸਟਾਕ ਐਕਸਚੇਂਜ ਬਾਰੇ ਅੰਦਰਲੀ ਜਾਣਕਾਰੀ ਦੇਣ ਦਾ ਦੋਸ਼ ਹੈ। ਦੱਸ ਦੇਈੲੇ ਕਿ ਸਥਾਨਕ ਅਦਾਲਤ ਨੇ ਲੰਘੇ ਦਿਨ ਚਿਤਰਾ ਨੂੰ ਪੇਸ਼ਗੀ ਜ਼ਮਾਨਤ ਦੇਣ ਤੋਂ ਇਨਕਾਰ ਕਰ ਦਿੱਤਾ ਸੀ। ਅਦਾਲਤ ਨੇ ਸੀਬੀਆਈ ਦੀ ਖਿਚਾਈ ਕਰਦਿਆਂ ਕਿਹਾ ਕਿ ਉਸ ਨੇ ਚਾਰ ਸਾਲਾਂ ਤੋਂ ਘੁਟਾਲੇ ਦੇ ਮੁੱਖ ਲਾਭਪਾਤਰੀਆਂ ਖ਼ਿਲਾਫ਼ ਕੋਈ ਕਾਰਵਾਈ ਕਿਉਂ ਨਹੀਂ ਕੀਤੀ। -ਪੀਟੀਆਈ



Most Read

2024-09-22 14:48:24