Breaking News >> News >> The Tribune


ਯੂਕਰੇਨ ਵਿਚ ਰਹਿ ਗਏ ਭਾਰਤੀਆਂ ਤੋਂ ਆਨਲਾਈਨ ਫਾਰਮ ਰਾਹੀਂ ਜਾਣਕਾਰੀ ਮੰਗੀ


Link [2022-03-07 07:54:03]



ਨਵੀਂ ਦਿੱਲੀ, 6 ਮਾਰਚ

ਯੂਕਰੇਨ ਵਿਚਲੇ ਭਾਰਤੀ ਦੂਤਾਵਾਸ ਨੇ ਹਾਲੇ ਵੀ ਉੱਥੇ ਫਸੇ ਸਾਰੇ ਭਾਰਤੀਆਂ ਨੂੰ ਅੱਜ ਤੁਰੰਤ ਇਕ ਆਨਲਾਈਨ ਫਾਰਮ ਭਰਨ ਲਈ ਕਿਹਾ। ਅੰਬੈਸੀ ਨੇ ਇਕ ਟਵੀਟ ਵਿਚ ਲਿਖਿਆ, 'ਉਹ ਸਾਰੇ ਭਾਰਤੀ ਜਿਹੜੇ ਹਾਲੇ ਵੀ ਯੂਕਰੇਨ ਵਿਚ ਹਨ, ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਉਹ ਟਵੀਟ ਦੇ ਨਾਲ ਅਟੈਚ ਗੂਗਲ ਫਾਰਮ ਨੂੰ ਤੁਰੰਤ ਭਰਨ। ਸੁਰੱਖਿਅਤ ਰਹੋ ਤੇ ਹੌਸਲਾ ਬਣਾਏ ਰੱਖੋ।' ਗੂਗਲ ਫਾਰਮ ਵਿਚ ਭਾਰਤੀ ਨਾਗਰਿਕਾਂ ਤੋਂ ਉਨ੍ਹਾਂ ਦਾ ਨਾਂ, ਈ-ਮੇਲ, ਫੋਨ ਨੰਬਰ, ਵਰਤਮਾਨ ਨਿਵਾਸ ਦਾ ਪਤਾ, ਪਾਸਪੋਰਟ ਦਾ ਵੇਰਵਾ, ਲਿੰਗ ਤੇ ਉਮਰ ਪੁੱਛੀ ਗਈ ਹੈ। ਗੂਗਲ ਫਾਰਮ ਵਿਚ ਦੂਤਾਵਾਸ ਨੇ ਭਾਰਤੀਆਂ ਤੋਂ ਯੂਕਰੇਨ ਵਿਚ ਉਨ੍ਹਾਂ ਦਾ ਵਰਤਮਾਨ ਪਤਾ ਪੁੱਛਿਆ ਹੈ। ਫਾਰਮ ਵਿਚ ਕਈ ਥਾਵਾਂ ਦੇ ਨਾਂ ਲਿਖੇ ਗਏ ਹਨ ਤੇ ਇਨ੍ਹਾਂ ਵਿਚੋਂ ਇਕ ਬਦਲ ਚੁਣਨ ਲਈ ਕਿਹਾ ਗਿਆ ਹੈ। ਫਾਰਮ ਵਿਚ ਜਿਹੜੀਆਂ ਥਾਵਾਂ ਦੇ ਨਾਂ ਲਿਖੇ ਗਏ ਹਨ ਉਹ- ਚਰਕਾਸੀ, ਚਰਨੀਹੀਵ, ਚਰਨੀਵਤਸੀ, ਡਨੀਪ੍ਰੋਪੇਤਰੋਵਸਕ, ਡੋਨੇਤਸਕ, ਇਵਾਨੋ-ਫਰੈਂਕਿਵਸਕ, ਖਾਰਕੀਵ, ਖੇਰਾਸਨ, ਖਮੇਲਨੀਤਸਕੀ, ਕਿਰੋਵੋਗਰੈਡ, ਕੀਵ, ਲੁਹਾਂਸਕ, ਲਵੀਵ, ਮਾਈਕੋਲਈਵ ਤੇ ਓਡੇਸਾ ਸ਼ਾਮਲ ਹਨ। ਸੂਚੀ ਵਿਚ ਪੋਲਟਾਵਾ, ਰਿਵਨੇ, ਸੂਮੀ, ਟਰਨੋਪਿਲ ਤੇ ਹੋਰ ਥਾਵਾਂ ਦੇ ਨਾਂ ਵੀ ਹਨ। ਹੰਗਰੀ ਦੇ ਭਾਰਤੀ ਦੂਤਾਵਾਸ ਨੇ ਟਵੀਟ ਕੀਤਾ ਹੈ। ਉਨ੍ਹਾਂ ਕਿਹਾ ਕਿ ਭਾਰਤੀ ਦੂਤਾਵਾਸ ਅਪਰੇਸ਼ਨ ਗੰਗਾ ਦੀਆਂ ਉਡਾਣਾਂ ਦਾ ਆਖ਼ਰੀ ਗੇੜ ਅੱਜ ਤੋਂ ਸ਼ੁਰੂ ਕਰ ਰਿਹਾ ਹੈ। ਜਿਹੜੇ ਵਿਦਿਆਰਥੀ ਖ਼ੁਦ ਪ੍ਰਬੰਧ ਕਰ ਕੇ ਕਿਤੇ ਰਹਿ ਰਹੇ ਹਨ, ਉਨ੍ਹਾਂ ਨੂੰ ਬੁਡਾਪੈਸਟ ਦੇ ਹੰਗਰੀ ਸਿਟੀ ਸੈਂਟਰ ਵਿਚ ਸਵੇਰੇ ਦਸ ਤੋਂ ਰਾਤ ਦੇ 12 ਵਜੇ ਤੱਕ ਸੱਦਿਆ ਗਿਆ ਹੈ। -ਪੀਟੀਆਈ



Most Read

2024-09-22 14:42:07