Breaking News >> News >> The Tribune


ਯੂਕਰੇਨ ’ਚੋਂ ਪਰਤੇ ਮੈਡੀਕਲ ਵਿਦਿਆਰਥੀਆਂ ਲਈ ਨਿਯਮਾਂ ’ਚ ਢਿੱਲ ਦਿੱਤੀ ਜਾਵੇ: ਵਰੁਣ ਗਾਂਧੀ


Link [2022-03-07 04:33:53]



ਨਵੀਂ ਦਿੱਲੀ, 6 ਮਾਰਚ

ਭਾਜਪਾ ਸੰਸਦ ਮੈਂਬਰ ਵਰੁਣ ਗਾਂਧੀ ਨੇ ਅੱਜ ਕਿਹਾ ਕਿ ਯੂਕਰੇਨ ਤੋਂ ਪਰਤ ਰਹੇ ਮੈਡੀਕਲ ਵਿਦਿਆਰਥੀਆਂ ਨੂੰ ਨਿਯਮਾਂ ਵਿੱਚ ਢਿੱਲ ਦੇ ਕੇ ਭਾਰਤੀ ਸੰਸਥਾਵਾਂ ਵਿੱਚ ਢਾਂਚਾਗਤ ਤੌਰ 'ਤੇ ਸ਼ਾਮਲ ਕੀਤਾ ਜਾਣਾ ਚਾਹੀਦਾ ਹੈ, ਅਤੇ ਸੁਝਾਅ ਦਿੱਤਾ ਕਿ ਉਨ੍ਹਾਂ ਲਈ ਮੈਡੀਕਲ ਕਾਲਜਾਂ ਦੇ ਐੱਨਆਰਆਈ ਕੋਟੇ ਦੀ ਵਰਤੋਂ ਕੀਤੀ ਜਾਵੇ। ਵਰੁਣ ਗਾਂਧੀ ਨੇ ਯੂਕਰੇਨ ਦੀ ਜੰਗ ਦੇ ਅਸਰ ਨੂੰ ਉਭਾਰਦਿਆਂ ਕਿਹਾ ਕਿ ਇਸ ਨਾਲ ਵਿਦਿਆਰਥੀ ਮਾਨਸਿਕ ਤੌਰ 'ਤੇ ਟੁੱਟ ਚੁੱਕੇ ਹਨ। ਉਨ੍ਹਾਂ ਕਿਹਾ, ''ਅਸੀਂ ਨਿਯਮਾਂ ਵਿੱਚ ਢਿੱਲ ਦੇ ਕੇ ਇਨ੍ਹਾਂ ਵਿਦਿਆਰਥੀਆਂ ਦੀ ਭਾਰਤੀ ਸੰਸਥਾਵਾਂ ਵਿੱਚ ਪੜ੍ਹਾਈ ਪੂਰੀ ਕਰਵਾ ਸਕਦੇ ਹਾਂ।'' ਉਨ੍ਹਾਂ ਟਵੀਟ ਕੀਤਾ ਕਿ ਇੱਕ ਪਾਸੇ ਵਿਦਿਆਰਥੀਆਂ ਕੋਲ ਜੰਗ ਦੀਆਂ ਕੌੜੀਆਂ ਯਾਦਾਂ ਹਨ ਅਤੇ ਦੂਜੇ ਪਾਸੇ ਉਨ੍ਹਾਂ ਦਾ ਭਵਿੱਖ ਦੇ ਤਵਾਜ਼ਨ ਅਸਰ ਪੈ ਰਿਹਾ ਹੈ। ਵਰੁਣ ਨੇ ਕਿਹਾ , ''ਇਨ੍ਹਾਂ ਵਿਚੋਂ ਬਹੁਤੇ ਵਿਦਿਆਰਥੀ ਪੜ੍ਹਾਈ ਵਿਚਾਲੇ ਛੁੱਟਣ ਕਾਰਨ, ਭਾਰਤ ਵਿੱਚ ਮਾੜੇ ਨੌਕਰੀ ਪ੍ਰਬੰਧ ਅਤੇ ਵੱਡੇ ਕਰਜ਼ਿਆਂ ਕਾਰਨ ਮਾਨਸਿਕ ਸਦਮੇ ਵਿੱਚੋਂ ਲੰਘ ਰਹੇ ਹਨ। ਉਨ੍ਹਾਂ ਨੂੰ ਸਾਡੀ ਢਾਂਚਾਗਤ ਪ੍ਰਣਾਲੀ 'ਚ ਸ਼ਾਮਲ ਕੀਤੇ ਜਾਣ ਦੀ ਲੋੜ ਹੈ।'' ਵਰੁਣ ਗਾਂਧੀ ਨੇ ਸੁਝਾਅ ਦਿੱਤਾ ਕਿਹਾ ਕਿ ਅਜਿਹੇ ਵਿਦਿਆਰਥੀਆਂ ਲਈ ਮੈਡੀਕਲ ਕਾਲਜਾਂ ਵਿੱਚ ਮੈਡੀਕਲ ਕੋਟਾ ਦੀ ਵਰਤੋਂ ਕੀਤੀ ਜਾ ਸਕਦੀ ਹੈ। -ਪੀਟੀਆਈ



Most Read

2024-09-22 14:37:01