Breaking News >> News >> The Tribune


ਸੁਰੱਖਿਆ ਏਜੰਸੀਆਂ ਦਾ ਹਾਈਬ੍ਰਿਡ ਮਾਡਲ ਭਵਿੱਖ ਦੀ ਲੋੜ: ਸ਼ਾਹ


Link [2022-03-07 04:33:53]



ਗਾਜ਼ੀਆਬਾਦ, 6 ਮਾਰਚ

ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਹਾਈਬ੍ਰਿਡ ਸੁਰੱਖਿਆ ਮਾਡਲ ਦੀ ਵਕਾਲਤ ਕਰਦਿਆਂ ਅੱਜ ਕਿਹਾ ਕਿ ਨਿੱਜੀ ਖੇਤਰ ਦੀਆਂ ਵੱਖ-ਵੱਖ ਉਦਯੋਗਿਕ ਤੇ ਨਿਰਮਾਣ ਇਕਾਈਆਂ ਨੂੰ ਪ੍ਰਭਾਵਸ਼ਾਲੀ ਸੁਰੱਖਿਆ ਮੁਹੱਈਆ ਕਰਵਾਉਣ ਲਈ ਸੀਆਈਐੱਸਐੱਫ ਅਤੇ ਨਿੱਜੀ ਸੁਰੱਖਿਆ ਏਜੰਸੀਆਂ ਮਿਲ ਕੇ ਕੰਮ ਕਰ ਸਕਦੀਆਂ ਹਨ।

ਸ਼ਾਹ ਨੇ ਕਿਹਾ ਕਿ ਇਹ ਅਹਿਮ ਹੈ, ਕਿਉਂਕਿ ਕੇਂਦਰੀ ਉਦਯੋਗਿਕ ਸੁਰੱਖਿਆ ਬਲ (ਸੀਆਈਐੱਸਐੱਫ) ਵਰਗੀਆਂ ਸਰਕਾਰੀ ਸੁਰੱਖਿਆ ਏਜੰਸੀਆਂ ਦੇਸ਼ ਭਰ ਵਿੱਚ ਇਸ ਕੰਮ ਨੂੰ ਇਕੱਲੇ ਨਹੀਂ ਕਰ ਸਕਦੀਆਂ ਅਤੇ ਉਹ ਹੌਲੀ ਹੌਲੀ ਇਸ ਨੂੰ ਨਿੱਜੀ ਸੁਰੱਖਿਆ ਏਜੰਸੀਆਂ ਦੇ ਹਵਾਲੇ ਕਰ ਸਕਦੀਆਂ ਹਨ।

ਗ੍ਰਹਿ ਮੰਤਰੀ ਇੱਥੇ ਸੀਆਈਐੱਸਐੱਫ ਦੇ 53ਵੇਂ ਸਥਾਪਨਾ ਦਿਵਸ ਸਮਾਰੋਹ ਮੌਕੇ ਬੋਲ ਰਹੇ ਸਨ।

ਲਗਪਗ 1.64 ਲੱਖ ਸੁਰੱਖਿਆ ਮੁਲਾਜ਼ਮਾਂ ਵਾਲੀ ਸੀਆਈਐੱਸਐੱਫ ਮੌਜੂਦਾ ਸਮੇਂ ਦੇਸ਼ ਦੇ 65 ਘਰੇਲੂ ਹਵਾਈ ਅੱਡਿਆਂ ਦੀ ਸੁਰੱਖਿਆ ਦਾ ਜ਼ਿੰਮਾ ਸੰਭਾਲ ਰਹੀ ਹੈ। ਸਰਕਾਰੀ ਅਤੇ ਨਿੱਜੀ ਖੇਤਰ ਦੇ ਕਈ ਅਹਿਮ ਬੁਨਿਆਦੀ ਢਾਂਚਿਆਂ ਦੀ ਹਿਫਾਜ਼ਤ ਦੀ ਜ਼ਿੰਮੇਵਾਰੀ ਵੀ ਉਸ 'ਤੇ ਹੈ। ਸੀਆਈਐੱਸਐੱਫ ਕੇਂਦਰੀ ਗ੍ਰਹਿ ਮੰਤਰਾਲੇ ਦੇ ਅਧੀਨ ਹੈ। ਗ੍ਰਹਿ ਮੰਤਰੀ ਨੇ ਸੀਆਈਐੱਸਐੱਫ ਨੂੰ 25 ਸਾਲ ਦਾ ਖਾਕਾ ਤਿਆਰ ਕਰਨ ਦਾ ਵੀ ਨਿਰਦੇਸ਼ ਦਿੱਤਾ ਹੈ। -ਪੀਟੀਆਈ



Most Read

2024-09-22 14:24:34