Breaking News >> News >> The Tribune


ਜੰਮੂ-ਕਸ਼ਮੀਰ: ਦਹਿਸ਼ਤਗਰਦ ਮੁੜ ਕਰ ਸਕਦੇ ਨੇ ਤਰਲ ਧਮਾਕਾਖੇਜ਼ਾਂ ਦੀ ਵਰਤੋਂ


Link [2022-03-07 04:33:53]



ਸ੍ਰੀਨਗਰ/ਨਵੀਂ ਦਿੱਲੀ, 6 ਮਾਰਚ

ਜੰਮੂ ਵਿੱਚ ਹਾਲੀਆ ਸਮੇਂ ਦੌਰਾਨ ਕੌਮਾਂਤਰੀ ਸਰਹੱਦ ਪਾਰ ਕਰਕੇ ਪਾਕਿਸਤਾਨ ਵੱਲੋਂ ਆਏ ਡਰੋਨ ਵਲੋਂ ਤਰਲ ਧਮਾਕਾਖੇਜ਼ ਦੀਆਂ ਤਿੰਨ ਬੋਤਲਾਂ ਸੁੱਟੀਆਂ ਗਈਆਂ ਹਨ। ਅਧਿਕਾਰੀਆਂ ਨੇ ਅੱਜ ਦੱਸਿਆ ਕਿ ਇਸ ਤੋਂ ਅਜਿਹਾ ਲੱਗਦਾ ਹੈ ਕਿ ਜੰਮੂ-ਕਸ਼ਮੀਰ ਵਿੱਚ ਲਗਪਗ 15 ਸਾਲਾਂ ਮਗਰੋਂ ਦਹਿਸ਼ਤਗਰਦਾਂ ਵੱਲੋਂ ਦੁਬਾਰਾ ਤਰਲ ਧਮਾਕਾਖੇਜ਼ਾਂ ਦੀ ਵਰਤੋਂ ਸ਼ੁਰੂ ਕੀਤੀ ਜਾ ਰਹੀ ਹੈ। ਜੰਮੂ-ਕਸ਼ਮੀਰ ਪੁਲੀਸ ਦੇ ਡਾਇਰੈਕਟਰ ਜਨਰਲ (ਡੀਜੀਪੀ) ਦਿਲਬਾਗ ਸਿੰਘ ਨੇ ਪਿਛਲੇ ਦਿਨੀਂ ਜੰਮੂ ਵਿੱਚ ਮੀਡੀਆ ਨਾਲ ਗੱਲਬਾਤ ਦੌਰਾਨ ਕੁਝ ਰਸਾਇਣਕ ਧਮਾਕਾਖੇਜ਼ ਮਿਲਣ ਦੇ ਸੰਕੇਤ ਦਿੱਤੇ ਸਨ, ਜਿਸ ਨੂੰ ਜਾਂਚ ਲਈ ਫੌਰੈਂਸਿਕ ਲੈਬਾਰਟਰੀ 'ਚ ਭੇਜਿਆ ਗਿਆ ਹੈ। ਅਧਿਕਾਰੀਆਂ ਨੇ ਦੱਸਿਆ ਕਿ ਮੁੱਢਲੀ ਜਾਂਚ ਤੋਂ ਸੰਕੇਤ ਮਿਲਿਆ ਹੈ ਇਹ 'ਟ੍ਰਿਨੀਟਰੋਟੋਲੁਐਨ' (ਟੀਐੱਨਟੀ) ਜਾਂ ਨਾਈਟ੍ਰੋਗਲਿਸਰੀਨ ਹੋ ਸਕਦਾ ਹੈ, ਜਿਹੜਾ ਆਮ ਕਰਕੇ ਬਾਰੂਦ ਵਿੱਚ ਵਰਤਿਆ ਜਾਂਦਾ ਹੈ। ਪਰ ਆਖਰੀ ਰਿਪੋਰਟ ਦੀ ਉਡੀਕ ਕੀਤੀ ਜਾ ਰਹੀ ਹੈ। ਪਿਛਲੇ ਮਹੀਨੇ 24 ਫਰਵਰੀ ਨੂੰ ਪਾਕਿਸਤਾਨ ਵਾਲੇ ਪਾਸਿਓਂ ਆਏ ਡਰੋਨ ਵੱਲੋਂ ਸੁੱਟੀ ਗਈ ਖੇਪ ਵਿੱਚ ਇੱਕ-ਇੱਕ ਲੀਟਰ ਦੀਆਂ ਤਿੰਨ ਬੋਤਲਾਂ ਵਿੱਚ ਸਫ਼ੇਦ ਰੰਗ ਦਾ ਤਰਲ ਪਦਾਰਥ ਮਿਲਿਆ ਸੀ। ਅਧਿਕਾਰੀਆਂ ਨੇ ਦੱਸਿਆ ਕਿ ਤਲਾਸ਼ੀ ਮਗਰੋਂ ਪੁਲੀਸ ਨੇ ਬਾਰੂਦੀ ਸੁਰੰਗਾਂ (ਆਈਈਡੀ), ਹਥਿਆਰ, ਗੋਲੀਸਿੱਕਾ ਅਤੇ ਡੈਟੋਨੇਟਰ ਨਾਲ ਤਿੰਨ ਬੋਤਲਾਂ ਬਰਾਮਦ ਕੀਤੀਆਂ ਸਨ। ਉਨ੍ਹਾਂ ਕਿਹਾ ਕਿ ਸੰਭਾਵਨਾ ਹੈ ਕਿ ਇਹ ਖੇਪ ਦਹਿਸ਼ਤੀ ਘਟਨਾਵਾਂ ਲਈ ਤਸਕਰੀ ਕਰਕੇ ਕਸ਼ਮੀਰ ਲਿਜਾਣ ਜਾਂ ਜੰਮੂ ਦੇ ਭੀੜ-ਭੜੱਕੇ ਵਾਲੇ ਬਾਜ਼ਾਰ ਵਿੱਚ ਵਾਰਦਾਤ ਲਈ ਮੰਗਵਾਈਆਂ ਗਈਆਂ ਸਨ। -ਪੀਟੀਆਈ



Most Read

2024-09-22 14:34:45