Breaking News >> News >> The Tribune


ਅਨੀਸ ਖ਼ਾਨ ਨੂੰ ਇਨਸਾਫ਼ ਦਿਵਾਉਣ ਲਈ ਸੜਕਾਂ ’ਤੇ ਉਤਰੇ ਕਾਂਗਰਸੀ


Link [2022-03-07 04:33:53]



ਕੋਲਕਾਤਾ, 6 ਮਾਰਚ

ਕਾਂਗਰਸ ਸੂਬਾ ਪ੍ਰਧਾਨ ਅਧੀਰ ਰੰਜਨ ਚੌਧਰੀ ਦੀ ਅਗਵਾਈ ਹੇਠ ਪਾਰਟੀ ਵਰਕਰਾਂ ਨੇ ਮ੍ਰਿਤਕ ਵਿਦਿਆਰਥੀ ਅਨੀਸ ਖ਼ਾਨ ਲਈ 'ਇਨਸਾਫ਼' ਦੀ ਮੰਗ ਲੈ ਕੇ ਅੱਜ ਮਾਰਚ ਕੱਢਿਆ ਹੈ। ਹਾਵੜਾ ਜ਼ਿਲ੍ਹੇ ਵਿੱਚ 18 ਫਰਵਰੀ ਨੂੰ ਅਨੀਸ ਖ਼ਾਨ ਦੀ ਭੇਤ-ਭਰੀ ਹਾਲਤ 'ਚ ਮੌਤ ਹੋਣ ਮਗਰੋਂ ਸੂਬੇ 'ਚ ਰੋਸ ਫੈਲ ਗਿਆ ਸੀ। ਸ੍ਰੀ ਚੌਧਰੀ ਨੇ ਇੱਕ ਦਿਨ ਪਹਿਲਾਂ ਪੀੜਤ ਪਰਿਵਾਰ ਨਾਲ ਮੁਲਾਕਾਤ ਵੀ ਕੀਤੀ ਸੀ।

ਅਧੀਰ ਰੰਜਨ ਚੌਧਰੀ ਦੀ ਅਗਵਾਈ ਹੇਠ ਪਾਰਟੀ ਦੇ ਲਗਪਗ 300 ਵਰਕਰਾਂ ਨੇ ਕੇਂਦਰੀ ਕੋਲਕਾਤਾ ਸਥਿਤ ਪਾਰਟੀ ਦੇ ਹੈੱਡਕੁਆਰਟਰ 'ਬਿਧਾਨ ਭਵਨ' ਤੋਂ ਦੱਖਣੀ ਇਲਾਕੇ ਸਥਿਤ ਪਾਰਕ ਸਰਕਸ ਵਿੱਚ ਸੈਵਨ-ਪੁਆਇੰਟ ਕਰਾਸਿੰਗ ਤੱਕ ਮਾਰਚ ਕੱਢਿਆ। ਕਾਂਗਰਸ ਦੇ ਸੀਨੀਅਰ ਨੇਤਾ ਨੇੇ ਹੱਥ ਵਿੱਚ ਇੱਕ ਬੈਨਰ ਫੜਿਆ ਹੋਇਆ ਸੀ, ਜਿਸ 'ਤੇ ਲਿਖਿਆ ਸੀ ''ਅਸੀਂ ਇਨਸਾਫ਼ ਮੰਗਦੇ ਹਾਂ, ਅਸੀਂ ਸੂਬੇ ਦੀ ਸਾਜ਼ਿਸ਼ ਖ਼ਿਲਾਫ਼ ਉੱਚ ਪੱਧਰੀ ਜਾਂਚ ਦੀ ਮੰਗ ਕਰਦੇ ਹਾਂ।'' ਉਨ੍ਹਾਂ ਦੇ ਨਾਲ ਪਾਰਟੀ ਦੀ ਇੱਕ ਮਹਿਲਾ ਵਰਕਰ ਚੱਲ ਰਹੀ ਸੀ, ਜਿਸ ਨੇ ਹੱਥ ਵਿੱਚ ਇੱਕ ਤਖਤੀ ਫੜੀ ਸੀ ਜਿਸ 'ਤੇ ਲਿਖਿਆ ਸੀ, ''ਅਸੀਂ ਅਨੀਸ ਖ਼ਾਨ ਦੀ ਹੱਤਿਆ ਦੀ ਸੀਬੀਆਈ ਜਾਂਚ ਦੀ ਮੰਗ ਕਰਦੇ ਹਾਂ।'' ਜ਼ਿਕਰਯੋਗ ਹੈ ਕਿ ਪੱਛਮੀ ਬੰਗਾਲ ਸਰਕਾਰ ਨੇ ਵਿਦਿਆਰਥੀ ਕਾਰਕੁਨ ਅਨੀਸ ਖ਼ਾਨ ਦੀ ਮੌਤ ਦੇ ਮਾਮਲੇ ਦੀ ਜਾਚ ਲਈ ਵਿਸ਼ੇਸ਼ ਜਾਂਚ ਟੀਮ (ਐੱਸਆਈਟੀ) ਕਾਇਮ ਕੀਤੀ ਹੋਈ ਹੈ।

ਇਨਸਾਫ਼ ਮਾਰਚ ਦੌਰਾਨ ਇੱਕ ਕਿਲੋਮੀਟਰ ਦੀ ਦੂਰੀ ਤੈਅ ਕਰਨ ਮਗਰੋਂ ਚੌਧਰੀ, ਜਿਹੜੇ ਕਿ ਲੋਕ ਸਭਾ ਵਿੱਚ ਕਾਂਗਰਸ ਦੇ ਨੇਤਾ ਵੀ ਹਨ, ਨੇ ਕਿਹਾ, ''ਮੈਂ ਮ੍ਰਿਤਕ ਦੇ ਪਿਤਾ ਸਲੀਮ ਖ਼ਾਨ ਨਾਲ ਗੱਲ ਕੀਤੀ ਹੈ। ਮੈਂ ਉਨ੍ਹਾਂ ਨੂੰ ਉਨ੍ਹਾਂ ਦੇ ਪੁੱਤਰ ਲਈ ਇਨਸਾਫ਼ ਦੀ ਲੜਾਈ ਵਿੱਚ ਹਰ ਮਦਦ ਦਾ ਭਰੋਸਾ ਦਿੱਤਾ ਹੈ, ਜਿਸ ਦੀ ਹੱਤਿਆ ਕਰ ਦਿੱਤੀ ਗਈ ਸੀ। ਉਹ ਬੰਗਾਲ ਦਾ ਪੁੱਤਰ ਸੀ ਅਤੇ ਸਾਰੇ ਸੂਬੇ ਨਾਲ ਸਬੰਧ ਰੱਖਦਾ ਸੀ।'' ਉਨ੍ਹਾਂ ਕਿਹਾ ਕਿ ਲੋੜ ਪਈ ਤਾਂ ਉਹ ਅਨੀਸ ਖ਼ਾਨ ਲਈ ਇਨਸਾਫ਼ ਦੀ ਲੜਾਈ ਨੂੰ ਦਿੱਲੀ ਵੀ ਲੈ ਕੇ ਜਾਣਗੇ। -ਪੀਟੀਆਈ



Most Read

2024-09-22 14:26:57