Breaking News >> News >> The Tribune


ਜ਼ਖ਼ਮੀ ਹਰਜੋਤ ਸਿੰਘ ਸੋਮਵਾਰ ਨੂੰ ਦੇਸ਼ ਪਰਤੇੇਗਾ


Link [2022-03-07 04:33:53]



ਨਵੀਂ ਦਿੱਲੀ, 6 ਮਾਰਚ

ਯੂਕਰੇਨ ਦੀ ਰਾਜਧਾਨੀ ਕੀਵ ਵਿੱਚ ਕੁਝ ਦਿਨ ਪਹਿਲਾਂ ਜ਼ਖ਼ਮੀ ਹੋਇਆ ਭਾਰਤੀ ਵਿਦਿਆਰਥੀ ਹਰਜੋਤ ਸਿੰਘ ਸੋਮਵਾਰ ਨੂੰ ਦੇਸ਼ ਪਰਤੇੇਗਾ। ਇਹ ਜਾਣਕਾਰੀ ਕੇਂਦਰੀ ਮੰਤਰੀ ਵੀ.ਕੇ. ਸਿੰਘ ਨੇ ਐਤਵਾਰ ਨੂੰ ਦਿੱਤੀ ਹੈ। ਦਿੱਲੀ ਵਿੱਚ ਹਰਜੋਤ ਸਿੰਘ ਦੇ ਪਰਿਵਾਰਕ ਮੈਂਬਰਾਂ ਨੇ ਇਸ ਗੱਲ 'ਤੇ ਖੁਸ਼ੀ ਪ੍ਰਗਟਾਈ ਹੈ ਕਿ ਹਰਜੋਤ ਵਾਪਸ ਘਰ ਆ ਰਿਹਾ ਹੈ। ਉਨ੍ਹਾਂ ਕਿਹਾ ਕਿ ਉਹ ਬੇਸਬਰੀ ਨਾਲ ਹਰਜੋਤ ਦੀ ਉਡੀਕ ਕਰ ਰਹੇੇ ਹਨ। ਵੀ. ਕੇ. ਸਿੰਘ ਨੇ ਟਵੀਟ ਕੀਤਾ ਕਿ ਹਰਜੋਤ ਸਿੰਘ ਨੂੰ ਕੀਵ ਵਿੱਚ ਜੰਗ ਦੌਰਾਨ ਗੋਲੀ ਲੱਗੀ ਸੀ ਤੇ ਉਸ ਦਾ ਪਾਸਪੋਰਟ ਵੀ ਗੁਆਚ ਗਿਆ ਸੀ। ਵੀ.ਕੇ. ਸਿੰਘ ਇਸ ਵੇਲੇ ਪੋਲੈਂਡ ਵਿੱਚ ਹਨ ਤੇ ਉਹ ਸੋਮਵਾਰ ਨੂੰ ਹਰਜੋਤ ਨਾਲ ਹੀ ਭਾਰਤ ਪਰਤਣਗੇ। -ਪੀਟੀਆਈ



Most Read

2024-09-22 14:23:22