World >> The Tribune


ਯੂਕਰੇਨ: ਇਰਪਿਨ ਕਸਬੇ ਦੇ ਵਸਨੀਕਾਂ ਨੇ ਮਸਾਂ ਹੀ ਜਾਨ ਬਚਾਈ


Link [2022-03-06 21:18:55]



ਇਰਪਿਨ (ਯੂਕਰੇਨ), 6 ਮਾਰਚ

ਯੂਕਰੇਨ ਦੀ ਰਾਜਧਾਨੀ ਕੀਵ ਤੋਂ ਥੋੜੀ ਦੂਰੀ ਸਥਿਤ ਇਰਪਿਨ ਕਸਬੇ ਵਿੱਚ ਰੂਸ ਨੇ ਮਿਲਟਰੀ ਕਾਰਵਾਈ ਤੇਜ਼ ਕਰ ਦਿੱਤੀ ਹੈ। ਇਸ ਕਸਬੇ ਨੂੰ ਛੱਡ ਕੇ ਸੁਰੱਖਿਅਤ ਥਾਵਾਂ ਵੱਲ ਜਾਣ ਵਾਲੇ ਲੋਕ ਐਤਵਾਰ ਨੂੰ ਰੂਸ ਵੱਲੋਂ ਕੀਤੀ ਜਾ ਰਹੀ ਬੰਬਾਰੀ ਦੀ ਲਪੇਟ ਵਿੱਚ ਆ ਗਏ ਤੇ ਇਨ੍ਹਾਂ ਲੋਕਾਂ ਨੇ ਬਹੁਤ ਮੁਸ਼ਕਿਲ ਨਾਲ ਆਪਣੀਆਂ ਜਾਨਾਂ ਬਚਾਈਆਂ। ਰੂਸ ਦੀਆਂ ਫੌਜਾਂ ਕੀਵ ਨੇੜੇ ਪਹੁੰਚਣ ਵਾਲੀਆਂ ਹਨ ਤੇ ਹਮਲੇ ਤੇਜ਼ ਹੋਣ ਕਾਰਨ ਇਰਪਿਨ ਕਸਬੇ ਦੇ ਲੋਕ ਆਪਣੇ ਘਰਾਂ ਨੂੰ ਛੱਡ ਕੇ ਸੁਰੱਖਿਅਤ ਥਾਵਾਂ 'ਤੇ ਜਾਣ ਲੱਗ ਪੲੇ ਹਨ। ਉਹ ਊਡੀਕ ਕਰ ਰਹੀਆਂ ਬੱਸਾਂ ਵੱਲ ਵਧ ਰਹੇ ਸਨ ਕਿ ਰੂਸ ਦੀ ਜੰਗੀ ਕਾਰਵਾਈ ਦੀ ਲਪੇਟ ਵਿੱਚ ਆ ਗਏ ਤੇ ਮਸਾਂ ਹੀ ਬੱਚਿਆਂ ਸਮੇਤ ਆਪਣੀਆਂ ਜਾਨਾਂ ਬਚਾਈਆਂ। ਉਨ੍ਹਾਂ ਦੇ ਨਾਲ ਪਾਲਤੂ ਜਾਨਵਰ ਵੀ ਸਨ। -ਰਾਇਟਰਜ਼



Most Read

2024-09-21 06:05:47