World >> The Tribune


ਯੂਕਰੇਨ ਸੰਕਟ : ਬ੍ਰਿਟਿਸ਼ ਪ੍ਰਧਾਨ ਮੰਤਰੀ ਨੇ ਛੇ ਸੂਤਰੀ ਯੋਜਨਾ ਪੇਸ਼ ਕੀਤੀ


Link [2022-03-06 19:59:23]



ਲੰਡਨ, 6 ਮਾਰਚ

ਬ੍ਰਿਟੇਨ ਦੇ ਪ੍ਰਧਾਨ ਮੰਤਰੀ ਬੋਰਿਸ ਜੌਨਸਨ ਨੇ ਰੂਸ-ਯੂਕਰੇਨ ਸੰਕਟ ਨੂੰ ਹੱਲ ਕਰਨ ਲਈ ਛੇ ਸੂਤਰੀ ਯੋਜਨਾ ਪੇਸ਼ ਕੀਤੀ ਹੈ ਤੇ ਇਸ ਸੰਘਰਸ਼ ਨੂੰ ਸਮਾਪਤ ਕਰਨ ਲਈ ਕੌਮਾਂਤਰੀ ਪੱਧਰ 'ਤੇ ਯਤਨਾਂ ਨੂੰ ਤੇਜ਼ ਕਰਨ ਦੀ ਅਪੀਲ ਕੀਤੀ ਹੈ। ਉਨ੍ਹਾਂ ਨੇ ਨਿਊੁਯਾਰਕ ਟਾਈਮਜ਼ ਵਿੱਚ ਲਿਖੇ ਲੇੇਖ ਵਿੱਚ ਕਿਹਾ ਕਿ ਦੁਨੀਆਂ ਦੇ ਆਗੂਆਂ ਨੂੰ ਯੂਕਰੇਨ ਦੇ ਲਈ ਅੰਤਰਾਸ਼ਟਰੀ ਮਨੁੱਖੀ ਗਠਬੰਧਨ ਬਣਾਉਣਾ ਚਾਹੀਦਾ ਹੈੈ। ਯੂਕਰੇਨ ਵੱਲੋਂ ਆਤਮਰੱਖਿਆ ਲਈ ਕੀਤਾ ਜਾ ਰਹੇ ਯਤਨਾਂ ਨੂੰ ਦੁਨੀਆਂ ਭਰ ਦੇ ਆਗੂਆਂ ਵੱਲੋਂ ਸਮਰਥਨ ਦਿੱਤਾ ਜਾਣਾ ਚਾਹੀਦਾ ਹੈ। ਇਸੇ ਤਰ੍ਹਾਂ ਰੂਸ ਉੱਤੇ ਆਰਥਿਕ ਦਬਾਅ ਨੂੰ ਹੋਰ ਵਧਾਉਣਾ ਚਾਹੀਦਾ ਹੈ। ਉਨ੍ਹਾਂ ਜ਼ੋਰ ਦਿੱਤਾ ਕਿ ਰੂਸ-ਯੂਕਰੇਨ ਜੰਗ ਦਾ ਕੂਟਨੀਤਕ ਹੱਲ ਲੱਭਿਆ ਜਾਣਾ ਚਾਹੀਦਾ ਹੈ। ਦੱਸਣਯੋਗ ਹੈ ਕਿ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਸੋਮਵਾਰ ਨੂੰ ਬੋਰਿਸ ਜੌਹਨਸਨ ਨਾਲ ਮੁਲਾਕਾਤ ਕਰਨਗੇ। ਇਸੇ ਤਰ੍ਹਾਂ ਮੰਗਲਵਾਰ ਨੂੰ ਚੈੱਕ ਗਣਰਾਜ, ਹੰਗਰੀ, ਪੋਲੈਂਡ ਤੇ ਸਲੋਵਾਕੀਆ ਦੇ ਸਿਆਸੀ ਆਗੂਆਂ ਵੱੱਲੋਂਂ ਬੋਰਿਸ ਜੌਹਨਸਨ ਨਾਲ ਮੁਲਾਕਾਤ ਕੀਤੀ ਜਾਵੇਗੀ ਤੇ ਯੂਕਰੇਨ ਸੰਕਟ ਬਾਰੇ ਗੱਲਬਾਤ ਕੀਤੀ ਜਾਵੇਗੀ। -ਪੀਟੀਆਈ



Most Read

2024-09-21 05:41:59