Breaking News >> News >> The Tribune


ਯੂਕਰੇਨ ਵਿੱਚ ਫਸੇ ਭਾਰਤੀਆਂ ਨੂੰ ਆਨਲਾਈਨ ਗੂਗਲ ਫਾਰਮ ਭਰਨ ਦੀ ਹਦਾਇਤ


Link [2022-03-06 17:14:32]



ਨਵੀਂ ਦਿੱਲੀ, 6 ਮਾਰਚ

ਭਾਰਤੀ ਸਫਾਰਤਖਾਨੇ ਨੇ ਯੂਕਰੇਨ ਵਿੱਚ ਫਸੇ ਭਾਰਤੀਆਂ ਨੂੰ ਹਦਾਇਤ ਕੀਤੀ ਹੈ ਕਿ ਉਹ ਆਪਣੇ ਵੇਰਵੇ ਜਲਦੀ ਹੀ ਆਨਲਾਈਨ ਗੂਗਲ ਫਾਰਮ ਵਿੱਚ ਭਰਨ। ਇਸ ਫਾਰਮ ਵਿੱਚ ਭਾਰਤੀਆਂ ਨੂੰ ਨਾਮ, ਈ-ਮੇਲ, ਫੋਨ ਨੰਬਰ, ਮੌਜੂਦਾ ਟਿਕਾਣੇ ਦਾ ਪਤਾ, ਪਾਸਪੋਰਟ ਅਤੇ ਉਮਰ ਆਦਿ ਦੇ ਵੇਰਵੇ ਭਰਨ ਲਈ ਕਿਹਾ ਗਿਆ ਹੈ। ਸਫਾਰਤਖਾਨੇ ਨੇ ਇਹ ਵੀ ਹਦਾਇਤ ਦਿੱਤੀ ਕਿ ਯੂਕਰੇਨ ਵਿੱਚ ਭਾਰਤੀ ਕਿਸ ਥਾਂ 'ਤੇ ਫਸੇ ਹੋਏ ਹਨ, ਇਸ ਬਾਰੇ ਪੂਰਾ ਵੇਰਵਾ ਦਿੱਤਾ ਜਾਵੇ ਤਾਂ ਕਿ ਕਿ ਉਨ੍ਹਾਂ ਨੂੰ ਭਾਰਤ ਲਿਆਉਣ ਲਈ ਫੌਰੀ ਮਦਦ ਭੇਜੀ ਜਾ ਸਕੇ। ਜ਼ਿਕਰਯੋਗ ਹੈ ਕਿ 'ਅਪਰੇਸ਼ਨ ਗੰਗਾ' ਤਹਿਤ ਭਾਰਤੀ ਸਫਾਰਤਖਾਨੇ ਵੱਲੋਂ ਅੱਜ ਉਡਾਨਾਂ ਦੀ ਆਖਰੀ ਖੇਪ ਭੇਜੀ ਜਾਵੇਗੀ ਅਤੇ ਯੂਕਰੇਨ ਵਿਚ ਫਸੇ ਭਾਰਤੀ ਵਿਦਿਆਰਥੀਆਂ ਨੂੰ ਕਿਹਾ ਗਿਆ ਹੈ ਕਿ ਜਲਦੀ ਹੀ ਹੰਗਰੀ ਦੀ ਰਾਜਥਾਨੀ ਬੁੱਡਾਪੈਸਟ ਵਿੱਚ ਪਹੁੰਚ ਜਾਣ। -ਪੀਟੀਆਈ



Most Read

2024-09-22 14:42:29