Breaking News >> News >> The Tribune


ਪੁਣੇ: ਮੋਦੀ ਨੇ ਸ਼ਿਵਾਜੀ ਦੇ ਬੁੱਤ ਤੇ ਮੈਟਰੋ ਰੇਲ ਪ੍ਰਾਜੈਕਟ ਦਾ ਉਦਘਾਟਨ ਕੀਤਾ, ਮੈਟਰੋ ’ਚ ਸਫ਼ਰ ਦੌਰਾਨ ਬੱਚਿਆਂ ਨਾਲ ਕੀਤੀ ਗੱਲਬਾਤ


Link [2022-03-06 15:01:58]



ਪੁਣੇ, 6 ਮਾਰਚ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਪੁਣੇ ਨਗਰ ਨਿਗਮ ਕੰਪਲੈਕਸ ਵਿੱਚ ਛਤਰਪਤੀ ਸ਼ਿਵਾਜੀ ਮਹਾਰਾਜ ਦੇ ਬੁੱਤ ਦਾ ਉਦਘਾਟਨ ਕੀਤਾ। ਇਸ ਸਬੰਧੀ ਅਧਿਕਾਰੀ ਨੇ ਦੱਸਿਆ ਕਿ ਇਹ ਬੁੱਤ 1,850 ਕਿਲੋਗ੍ਰਾਮ 'ਗਨਮੈਟਲ' ਨਾਲ ਬਣਿਆ ਹੈ ਤੇ ਇਸ ਦੀ ਲੰਬਾਈ ਕਰੀਬ 9.5 ਫੁੱਟ ਹੈ। ਇਸ ਦੌਰਾਨ ਪ੍ਰਧਾਨ ਮੰਤਰੀ ਨੇ ਪੁਣੇ ਮੈਟਰੋ ਰੇਲ ਪ੍ਰਾਜੈਕਟ ਦਾ ਉਦਘਾਟਨ ਕੀਤਾ ਅਤੇ ਕਾਊਂਟਰ ਤੋਂ ਖੁਦ ਟਿਕਟ ਖਰੀਦ ਕੇ ਮੈਟਰੋ ਵਿੱਚ ਸਫ਼ਰ ਕੀਤਾ। ਸ੍ਰੀ ਮੋਦੀ ਨੇ ਗਰਵਾਰੇ ਮੈਟਰੋ ਸਟੇਸ਼ਨ 'ਤੇ ਕੁੱਲ 32.2 ਕਿਲੋਮੀਟਰ ਲੰਬੇ ਪ੍ਰਾਜੈਕਟ ਦੇ 12 ਕਿਲੋਮੀਟਰ ਦੇ ਹਿੱਸੇ ਦਾ ਉਦਘਾਟਨ ਕੀਤਾ ਅਤੇ ਇਸ ਸਟੇਸ਼ਨ ਤੋਂ ਪੰਜ ਕਿਲੋਮੀਟਰ ਦੂਰ ਆਨੰਦਨਗਰ ਸਟੇਸ਼ਨ ਦੀ ਯਾਤਰਾ ਕੀਤੀ। ਇਸ 10 ਮਿੰਟ ਦੀ ਯਾਤਰਾ ਦੌਰਾਨ ਸ੍ਰੀ ਮੋਦੀ ਨੇ ਮੈਟਰੋ ਦੇ ਡੱਬੇ ਵਿੱਚ ਮੌਜੂਦ ਨੇਤਰਹੀਣਾਂ ਸਮੇਤ ਵਿਸ਼ੇਸ਼ ਲੋੜਾਂ ਵਾਲਿਆਂ ਨਾਲ ਗੱਲਬਾਤ ਕੀਤੀ।



Most Read

2024-09-22 14:36:14