Breaking News >> News >> The Tribune


ਪੜ੍ਹਾਈ ’ਚ ਰੁਕਾਵਟ ਨਹੀਂ ਬਣੇਗੀ ਕਾਲਜ ਦੀ ਚਾਰ ਦੀਵਾਰੀ: ਸੰਸਥਾਵਾਂ ਦਾ ਕਲੱਸਟਰ ਬਣਾਉਣ ਦੀ ਤਿਆਰੀ


Link [2022-03-06 15:01:58]



ਨਵੀਂ ਦਿੱਲੀ, 6 ਮਾਰਚ

ਕਾਲਜ ਕੈਂਪਸ ਦੀ ਚਾਰਦੀਵਾਰੀ ਹੁਣ ਕਿਸੇ ਵੀ ਵਿਦਿਆਰਥੀ ਜਾਂ ਸੰਸਥਾ ਦੇ ਵਿਕਾਸ ਵਿਚ ਰੁਕਾਵਟ ਨਹੀਂ ਬਣੇਗੀ ਅਤੇ ਸਰਕਾਰ ਕਾਲਜਾਂ ਦਾ ਕਲੱਸਟਰ ਬਣਾਉਣ ਦੀ ਯੋਜਨਾ ਬਣਾ ਰਹੀ ਹੈ। ਇਸ ਸਕੀਮ ਤਹਿਤ ਇੱਕ ਕਾਲਜ ਦੇ ਵਿਦਿਆਰਥੀ ਦੂਜੇ ਕਾਲਜ ਦੇ ਸਰੋਤਾਂ ਦੀ ਵਰਤੋਂ ਕਰਨ ਦੇ ਯੋਗ ਹੋਣਗੇ, ਜਦਕਿ ਘੱਟ ਸਹੂਲਤਾਂ ਵਾਲੇ ਅਦਾਰੇ ਵੀ ਵੱਧ ਸਹੂਲਤਾਂ ਵਾਲੇ ਕਾਲਜਾਂ ਦੇ ਸਹਿਯੋਗ ਨਾਲ ਕੋਰਸ ਸ਼ੁਰੂ ਕਰ ਸਕਣਗੇ। ਯੂਨੀਵਰਸਿਟੀ ਗ੍ਰਾਂਟਸ ਕਮਿਸ਼ਨ (ਯੂਜੀਸੀ) ਨੇ 'ਉੱਚ ਵਿਦਿਅਕ ਸੰਸਥਾਵਾਂ ਨੂੰ ਬਹੁ-ਮੰਤਵੀ ਸੰਸਥਾਵਾਂ ਵਿੱਚ ਤਬਦੀਲ ਕਰਨ ਬਾਰੇ ਦਿਸ਼ਾ-ਨਿਰਦੇਸ਼ਾਂ ਦਾ ਨਵਾਂ ਖਰੜਾ ਤਿਆਰ ਕੀਤਾ ਹੈ, ਜਿਸ ਵਿੱਚ ਖੁਦਮੁਖਤਿਆਰ ਕਾਲਜਾਂ ਦਾ ਕਲੱਸਟਰ ਬਣਾਉਣ ਦਾ ਪ੍ਰਸਤਾਵ ਹੈ। ਇਹ ਖਰੜਾ ਨਵੀਂ ਰਾਸ਼ਟਰੀ ਸਿੱਖਿਆ ਨੀਤੀ 2020 ਦੀਆਂ ਸਿਫ਼ਾਰਸ਼ਾਂ ਦੇ ਅਨੁਸਾਰ ਤਿਆਰ ਕੀਤਾ ਗਿਆ ਹੈ।



Most Read

2024-09-22 14:33:52