Sport >> The Tribune


ਡੇਵਿਸ ਕੱਪ: ਬੋਪੰਨਾ-ਸ਼ਰਨ ਦੀ ਜੋੜੀ ਨੇ ਭਾਰਤ ਦੀਆਂ ਉਮੀਦਾਂ ਕਾਇਮ ਰੱਖੀਆਂ


Link [2022-03-06 07:41:35]



ਨਵੀਂ ਦਿੱਲੀ, 5 ਮਾਰਚ

ਰੋਹਨ ਬੋਪੰਨਾ ਅਤੇ ਦਿਵਿਜ ਸ਼ਰਨ ਨੇ ਤਿੰਨ ਮੈਚ ਅੰਕ ਬਚਾ ਕੇ ਅੱਜ ਇੱਥੇ ਡੈਨਮਾਰਕ ਦੇ ਫਰੈਡਰਿਕ ਨੀਲਸਨ ਅਤੇ ਮਿਕੇਲ ਟੋਰਪੇਗਾਰਡ ਦੀ ਜੋੜੀ ਨੂੰ ਹਰਾ ਕੇ ਭਾਰਤ ਨੂੰ ਪਲੇਅ-ਆਫ ਮੁਕਾਬਲੇ ਵਿੱਚ 3-0 ਦੀ ਲੀਡ ਦਿਵਾਈ ਅਤੇ ਉਸ ਦਾ ਡੇਵਿਸ ਕੱਪ ਦੇ ਵਿਸ਼ਵ ਗਰੁੱਪ-1 ਵਿੱਚ ਸਥਾਨ ਬਰਕਰਾਰ ਰੱਖਿਆ ਹੈ। ਸ਼ਰਨ ਅਤੇ ਬੋਪੰਨਾ ਨੇ ਪੱਛੜਣ ਮਗਰੋਂ ਵਾਪਸੀ ਕਰਦਿਆਂ ਇੱਕ ਘੰਟੇ 58 ਮਿੰਟ ਤੱਕ ਚੱਲੇ ਮੈਚ ਵਿੱਚ 6-7 (4), 6-4, 7-6 (4) ਨਾਲ ਜਿੱਤ ਹਾਸਲ ਕੀਤੀ।

ਇਨ੍ਹਾਂ ਦੋਵਾਂ ਦੀ ਜਿੱਤ ਨਾਲ ਇਹ ਵੀ ਯਕੀਨੀ ਹੋ ਗਿਆ ਹੈ ਕਿ ਭਾਰਤ 2022 ਦੇ ਸੈਸ਼ਨ ਵਿੱਚ ਵਿਸ਼ਵ ਗਰੁੱਪ-1 ਵਿੱਚ ਬਣਿਆ ਰਹੇਗਾ, ਜਦਕਿ ਡੈਨਮਾਰਕ ਹੁਣ ਮੁੜ ਤੋਂ ਵਿਸ਼ਵ ਗਰੁੱਪ-2 ਵਿੱਚ ਚਲਾ ਜਾਵੇਗਾ। ਭਾਰਤ ਦੀ ਨਵੰਬਰ 2019 ਵਿੱਚ ਪਾਕਿਸਤਾਨ ਨੂੰ 4-0 ਨਾਲ ਹਰਾਉਣ ਮਗਰੋਂ ਇਹ ਪਹਿਲੀ ਜਿੱਤ ਹੈ।

-ਪੀਟੀਆਈ



Most Read

2024-09-20 09:48:55