Sport >> The Tribune


ਪੱਤਰਕਾਰ ਪ੍ਰੈੱਸ ਦੀ ਆਜ਼ਾਦੀ ਲਈ ਆਵਾਜ਼ ਬੁਲੰਦ ਕਰਨ: ਜਸਟਿਸ ਲੋਕੁਰ


Link [2022-03-06 07:41:35]



ਨਵੀਂ ਦਿੱਲੀ, 5 ਮਾਰਚ

ਸੁਪਰੀਮ ਕੋਰਟ ਦੇ ਸਾਬਕਾ ਜੱਜ ਜਸਟਿਸ ਮਦਨ ਬੀ ਲੋਕੁਰ ਨੇ ਸ਼ਨਿਚਰਵਾਰ ਨੂੰ ਕਿਹਾ ਕਿ ਦੇਸ਼ ਵਿੱਚ ਮੀਡੀਆ 'ਤੇ ਕਈ ਤਰੀਕਿਆਂ ਨਾਲ ਹਮਲੇ ਹੋ ਰਹੇ ਹਨ ਤੇ ਪ੍ਰੈੱਸ ਦੀ ਆਜ਼ਾਦੀ ਸੰਵਿਧਾਨ ਤਹਿਤ ਮਿਲਿਆ ਬੁਨਿਆਦੀ ਹੱਕ ਹੈ ਅਤੇ ਪੱਤਰਕਾਰਾਂ ਨੂੰ ਇਸ ਦੀ ਰਾਖੀ ਲਹੀ ਆਵਾਜ਼ ਬੁਲੰਦ ਕਰਨੀ ਚਾਹੀਦੀ ਹੈ।

ਬਿਹਤਰੀਨ ਪੱਤਰਕਾਰਾਂ ਲਈ ਆਈਪੀਆਈ-ਇੰਡੀਆ ਪੁਰਸਕਾਰ ਪ੍ਰਦਾਨ ਕਰਨ ਲਈ ਕਰਵਾਏ ਇਕ ਪ੍ਰੋਗਰਾਮ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਪੱਤਰਕਾਰਾਂ ਖਿਲਾਫ ਐਫਆਈਆਰ ਦਰਜ ਕਰਨ ਅਤੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰਨ ਜਿਹੀਆਂ ਘਟਨਾਵਾਂ ਦਾ ਮੀਡੀਆ ਕਰਮੀਆਂ 'ਤੇ ਮਾੜਾ ਅਸਰ ਪਿਆ ਹੈ ਜੋ ਉਨ੍ਹਾਂ ਨੂੰ ਪਹਿਲਾਂ ਨਾਲੋਂ ਕਿਤੇ ਜ਼ਿਆਦਾ ਸਾਵਧਾਨ ਰਹਿਣ ਲਈ ਮਜਬੂਰ ਕਰਦਾ ਹੈ। ਉਨ੍ਹਾਂ ਕਿਹਾ ਕਿ ਹਰ ਕੋਈ ਜਾਣਦਾ ਹੈ ਕਿ ਪ੍ਰੈੱਸ ਕਈ ਤਰੀਕਿਆਂ ਨਾਲ ਹਮਲੇ ਅਧੀਨ ਹੈ। ਬਹੁਤ ਸਾਰੇ ਪੱਤਰਕਾਰਾਂ ਨੂੰ ਉਨ੍ਹਾਂ ਦੇ ਕੰਮ ਲਈ ਗ੍ਰਿਫਤਾਰ ਕਰ ਲਿਆ ਗਿਆ ਹੈ ਅਤੇ ਲੰਬੇ ਸਮੇਂ ਲਈ ਜੇਲ੍ਹ ਵਿੱਚ ਰੱਖਿਆ ਗਿਆ ਹੈ। ਇਸੇ ਕਾਰਨ ਕਈ ਹੋਰਾਂ ਵਿਰੁੱਧ ਵੀ ਐਫਆਈਆਰ ਦਰਜ ਹਨ। ਅਜਿਹੀਆਂ ਵੀ ਕਈ ਮਿਸਾਲਾਂ ਹਨ ਕਿ ਕੁਝ ਪੱਤਰਕਾਰਾਂ ਨੂੰ ਨਿਮਰਤਾ ਨਾਲ ਸਰਕਾਰ ਦੀ ਗੱਲ ਮੰਨਣ ਲਈ ਮਜਬੂਰ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਮੀਡੀਆ ਅਦਾਰਿਆਂ ਨੂੰ ਇਸ਼ਤਿਹਾਰ ਜਾਰੀ ਕਰਨ ਜਾਂ ਅਦਾਰਿਆਂ ਦੁਆਰਾ ਇਸ਼ਤਿਹਾਰਾਂ ਦੇ ਭੁਗਤਾਨਾਂ ਨੂੰ ਰੋਕਿਆ ਗਿਆ , ਜਿਸ ਨਾਲ 'ਛੋਟੇ ਅਖਬਾਰਾਂ ਨੂੰ ਅਪਾਹਜ" ਕੀਤਾ ਗਿਆ। ਉਨ੍ਹਾਂ ਮਲਿਆਲਮ ਨਿਊਜ਼ ਚੈਨਲ ਮੀਡੀਆ ਵਨ ਦੇ ਲਾਇਸੈਂਸ ਨੂੰ ਰਾਸ਼ਟਰੀ ਸੁਰੱਖਿਆ ਦਾ ਹਵਾਲਾ ਦਿੰਦਿਆਂ ਨਵਿਆਏ ਨਾ ਜਾਣ ਦਾ ਵਿਸ਼ੇਸ਼ ਤੌਰ 'ਤੇ ਜ਼ਿਕਰ ਕੀਤਾ। -ਏਜੰਸੀ



Most Read

2024-09-20 09:52:35