World >> The Tribune


ਬਰਤਾਨੀਆ ਨੇ ਪਾਕਿ ਦੇ ਐੱਨਐੱਸਏ ਦਾ ਦੌਰਾ ਰੱਦ ਕੀਤਾ


Link [2022-03-06 07:02:29]



ਇਸਲਾਮਾਬਾਦ: ਬਰਤਾਨੀਆ ਸਰਕਾਰ ਨੇ ਪਾਕਿਸਤਾਨ ਦੇ ਕੌਮੀ ਸੁਰੱਖਿਆ ਸਲਾਹਕਾਰ ਮੋਈਦ ਯੂਸਫ਼ ਦੇ ਤੈਅ ਲੰਡਨ ਦੌਰੇ ਨੂੰ ਇੱਕਪਾਸੜ ਤੌਰ 'ਤੇ ਰੱਦ ਕਰ ਦਿੱਤਾ ਹੈ ਕਿਉਂਕਿ ਇਸਲਾਮਾਬਾਦ ਦੀ ਨੀਤੀ ਯੂਕਰੇਨ 'ਤੇ ਰੂਸ ਦੇ ਹਮਲੇ ਪੱਖੀ ਹੈ। 'ਦਿ ਨਿਊਜ਼ ਇੰਟਰਨੈਸ਼ਨਲ' ਅਖ਼ਬਾਰ ਦੀ ਰਿਪੋਰਟ ਮੁਤਾਬਕ, ਯੂਸੁਫ਼ ਦਾ ਅਗਲੇ ਹਫ਼ਤੇ ਹੋਣ ਵਾਲਾ ਦੌਰਾ ਬਿਨਾਂ ਕੋਈ ਕਾਰਨ ਦੱਸੇ ਰੱਦ ਕਰ ਦਿੱਤਾ ਗਿਆ ਹੈ। ਹਾਲਾਂਕਿ, ਸੂਤਰਾਂ ਅਨੁਸਾਰ, ਇਸ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਇਹ ਦੌਰਾ ਪਾਕਿਸਤਾਨ ਦੀ ਰੂਸ-ਯੂਕਰੇਨ ਜੰਗ ਪ੍ਰਤੀ ਨੀਤੀ ਹੋਣ ਕਾਰਨ ਰੱਦ ਕੀਤਾ ਗਿਆ ਹੈ। -ਪੀਟੀਆਈ



Most Read

2024-09-21 06:08:10