Breaking News >> News >> The Tribune


ਬ੍ਰਹਮੋਸ ਮਿਜ਼ਾਈਲ ਦਾ ਸਫਲ ਪ੍ਰੀਖਣ


Link [2022-03-06 07:02:24]



ਨਵੀਂ ਦਿੱਲੀ: ਭਾਰਤੀ ਜਲ ਸੈਨਾ ਨੇ ਅੱਜ ਦੱਸਿਆ ਕਿ ਉਸ ਨੇ ਬ੍ਰਹਮੋਸ ਮਿਜ਼ਾਈਲ ਦੀ ਉੱਨਤ ਤਕਨੀਕ ਦਾ ਸਫਲ ਪ੍ਰੀਖਣ ਕੀਤਾ ਹੈ, ਜਿਸ ਦਾ ਮਕਸਦ ਮੋਹਰੀ ਮੁਹਾਜ਼ 'ਤੇ ਆਪਣੀਆਂ ਜੰਗੀ ਤਿਆਰੀਆਂ ਦਾ ਪ੍ਰਦਰਸ਼ਨ ਕਰਨਾ ਸੀ। ਭਾਰਤੀ ਜਲ ਸੈਨਾ ਦੇ ਬੁਲਾਰੇ ਨੇ ਦੱਸਿਆ ਕਿ ਮਿਜ਼ਾਈਲ ਆਪਣਾ ਨਿਸ਼ਾਨਾ ਫੁੰਡਣ ਵਿੱਚ ਸਫਲ ਰਹੀ। ਅਧਿਕਾਰੀਆਂ ਨੇ ਦੱਸਿਆ, ''ਲੰਮੀ ਦੂਰੀ ਦੀ ਸਮਰੱਥਾ ਵਾਲੀ ਬ੍ਰਹਮੋਸ ਮਿਜ਼ਾਈਲ ਦੀ ਉੱਨਤ ਤਕਨੀਕ ਦਾ ਸਫਲ ਪ੍ਰੀਖਣ ਕੀਤਾ ਗਿਆ ਹੈ।'' ਉਨ੍ਹਾਂ ਕਿਹਾ, ''ਸਹੀ ਨਿਸ਼ਾਨਾ ਫੁੰਡਣ ਨਾਲ ਮੋਹਰੀ ਮੁਹਾਜ਼ ਦੀਆਂ ਜੰਗੀ ਅਤੇ ਮਿਸ਼ਨ ਸਬੰਧੀ ਤਿਆਰੀਆਂ ਦਾ ਪ੍ਰਦਰਸ਼ਨ ਕੀਤਾ ਗਿਆ ਹੈ।'' -ਪੀਟੀਆਈ



Most Read

2024-09-22 14:34:49