Breaking News >> News >> The Tribune


ਭਾਰਤ ਵਿੱਚ ਇੰਟਰਨਸ਼ਿਪ ਪੂਰੀ ਕਰ ਸਕਣਗੇ ਯੂਕਰੇਨ ਤੋਂ ਪਰਤੇ ਵਿਦਿਆਰਥੀ


Link [2022-03-06 07:02:24]



ਨਵੀਂ ਦਿੱਲੀ, 5 ਮਾਰਚ

ਯੂਕਰੇਨ 'ਚ ਪੈਦਾ ਹੋਏ ਸੰਕਟ ਦੌਰਾਨ ਕੌਮੀ ਮੈਡੀਕਲ ਕਮਿਸ਼ਨ (ਐੱਨਐੱਮਸੀ) ਨੇ ਕਿਹਾ ਹੈ ਕਿ ਕਰੋਨਾ ਜਾਂ ਜੰਗ ਕਾਰਨ ਪੈਦਾ ਮੁਸ਼ਕਲ ਹਾਲਾਤ ਕਰਕੇ ਸਥਿਤੀ ਵੱਸੋਂ ਬਾਹਰ ਹੋਣ ਕਾਰਨ ਇੰਟਨਰਸ਼ਿਪ ਪੂਰੀ ਨਾ ਕਰ ਸਕਣ ਵਾਲੇ ਵਿਦੇਸ਼ੀ ਮੈਡੀਕਲ ਗਰੈਜੂਏਟ ਵਿਦਿਆਰਥੀ ਆਪਣੀ ਇੰਟਰਨਸ਼ਿਪ ਭਾਰਤ ਵਿੱਚ ਪੂਰੀ ਕਰ ਸਕਦੇ ਹਨ।

ਐੱਨਐੱਮਸੀ ਨੇ ਇੱਕ ਸਰਕੁਲਰ ਵਿੱਚ ਕਿਹਾ ਕਿ ਸੂਬਾ ਮੈਡੀਕਲ ਕੌਂਸਲਾਂ ਵੀ ਇਸ ਦਾ ਪਾਲਣ ਕਰਨਗੀਆਂ, ਪਰ ਵਿਦਿਆਰਥੀਆਂ ਵੱਲੋਂ ਭਾਰਤ ਵਿੱਚ ਇੰਟਰਨਸ਼ਿਪ ਪੂਰੀ ਕਰਨ ਲਈ ਅਪਲਾਈ ਕਰਨ ਤੋਂ ਪਹਿਲਾਂ ਕੌਮੀ ਪ੍ਰੀਖਿਆ ਬੋਰਡ (ਐੱੱਨਬੀਈ) ਵੱਲੋਂ ਕਰਵਾਈ ਗਈ ਵਿਦੇਸ਼ੀ ਮੈਡੀਕਲ ਗਰੈਜੂਏਟ ਪ੍ਰੀਖਿਆ (ਐੱਫਐੱਮਜੀਈ) ਪਾਸ ਕੀਤੀ ਹੋਣੀ ਜ਼ਰੂਰੀ ਹੈ। ਜੇਕਰ ਵਿਦਿਆਰਥੀ ਇਹ ਮਾਪਦੰਡ ਪੂਰੇ ਕਰਦੇ ਹਨ ਤਾਂ ਸੂਬਾ ਮੈਡੀਕਲ ਕੌਂਸਲ 12 ਮਹੀਨੇ ਜਾਂ ਬਾਕੀ ਰਹਿੰਦੀ ਇੰਟਰਨਸ਼ਿਪ ਲਈ ਰਜਿਸਟਰੇਸ਼ਨ ਦਾ ਬਦਲ ਮੁਹੱਈਆ ਕਰਵਾ ਸਕਦੇ ਹਨ।

ਸਰਕੁਲਰ ਮੁਤਾਬਕ ਵਿੱਚ ਕਿਹਾ ਗਿਆ, ''ਕੁਝ ਅਜਿਹੇ ਵਿਦੇਸ਼ੀ ਵਿਦਿਆਰਥੀ ਹਨ ਜਿਨ੍ਹਾਂ ਦੀ ਕਰੋਨਾ ਮਹਾਮਾਰੀ ਜਾਂ ਜੰਗ ਵਰਗੇ ਔਖੇ ਹਾਲਾਤ ਕਾਰਨ ਇੰਟਰਨਸ਼ਿਪ ਪੂਰੀ ਨਹੀਂ ਹੋ ਸਕੀ ਹੈ। ਉਨ੍ਹਾਂ ਵਿਦੇਸ਼ੀ ਮੈਡੀਕਲ ਵਿਦਿਆਰਥੀਆਂ ਦੀਆਂ ਪ੍ਰੇਸ਼ਾਨੀਆਂ ਅਤੇ ਉਨ੍ਹਾਂ 'ਤੇ ਦਬਾਅ ਨੂੰ ਦੇਖਦਿਆਂ ਭਾਰਤ ਵਿੱਚ ਇੰਟਰਨਸ਼ਿਪ ਪੂਰੀ ਕਰਨ ਲਈ ਉਨ੍ਹਾਂ ਦੀਆਂ ਅਰਜ਼ੀਆਂ ਮੰਨਣਯੋਗ ਹੋਣਗੀਆਂ।'' ਇਸ ਨਾਲ ਉਨ੍ਹਾਂ ਮੈਡੀਕਲ ਵਿਦਿਆਰਥੀਆਂ ਨੂੰ ਲਾਭ ਮਿਲੇਗਾ ਜਿਹੜੇ ਯੂਕਰੇਨ ਦੇ ਕਾਲਜਾਂ 'ਚ ਮੈਡੀਕਲ ਕਰ ਰਹੇ ਸਨ ਪਰ ਉਥੇ ਪੈਦਾ ਹੋਏ ਸੰਕਟ ਕਾਰਨ ਉਨ੍ਹਾਂ ਨੂੰ ਪੜ੍ਹਾਈ ਵਿਚਾਲੇ ਛੱਡ ਕੇ ਭਾਰਤ ਆਉਣਾ ਪਿਆ ਹੈ। ਐੱਨਐੱਮਸੀ ਨੇ ਕਿਹਾ ਕਿ ਸੂਬਾ ਮੈਡੀਕਲ ਕੌਸਲਾਂ ਵੱਲੋਂ ਮੈਡੀਕਲ ਕਾਲਜਾਂ ਤੋਂ ਇਹ ਲਿਖਤੀ ਰੂਪ ਵਿੱਚ ਲਿਆ ਜਾਵੇਗਾ ਕਿ ਉਹ ਇੰਟਰਨਸ਼ਿਪ ਪੂਰੀ ਕਰਵਾਉਣ ਲਈ ਕੋਈ ਵੀ ਫ਼ੀਸ ਨਹੀਂ ਲੈਣਗੇ। -ਪੀਟੀਆਈ



Most Read

2024-09-22 14:46:11