Breaking News >> News >> The Tribune


ਪਹਿਲੀ ਅਪਰੈਲ ਤੋਂ ਮਹਿੰਗਾ ਹੋ ਸਕਦਾ ਹੈ ਥਰਡ ਪਾਰਟੀ ਬੀਮਾ


Link [2022-03-06 07:02:24]



ਨਵੀਂ ਦਿੱਲੀ, 5 ਮਾਰਚ

ਕੇਂਦਰੀ ਸੜਕ ਟਰਾਂਸਪੋਰਟ ਮੰਤਰਾਲੇ ਨੇ ਵੱਖ ਵੱਖ ਵਰਗ ਦੇ ਵਾਹਨਾਂ ਲਈ ਥਰਡ ਪਾਰਟੀ ਬੀਮਾ ਪ੍ਰੀਮੀਅਮ ਵਧਾਉਣ ਦੀ ਤਜਵੀਜ਼ ਪੇਸ਼ ਕੀਤੀ ਹੈ। ਇਸ ਤਹਿਤ ਪਹਿਲੀ ਅਪਰੈਲ ਤੋਂ ਕਾਰ ਅਤੇ ਦੁਪਹੀਆ ਵਾਹਨਾਂ ਦੀ ਬੀਮਾ ਰਾਸ਼ੀ ਵਧਣ ਦੀ ਉਮੀਦ ਹੈ। ਤਜਵੀਜ਼ਤ ਸੋਧੀਆਂ ਦਰਾਂ ਅਨੁਸਾਰ 1000 ਸੀਸੀ ਵਾਲੀਆਂ ਨਿਜੀ ਕਾਰਾਂ 'ਤੇ 2019-20 ਵਿੱਚ 2072 ਰੁਪਏ ਦੇ ਮੁਕਾਬਲੇ 2094 ਰੁਪਏ ਦੀ ਦਰ ਲਾਗੂ ਹੋਵੇਗੀ। ਇਸ ਤਰ੍ਹਾਂ 1000-1500 ਸੀਸੀ ਵਾਲੀਆਂ ਨਿਜੀ ਕਾਰਾਂ 'ਤੇ 3221 ਦੇ ਮੁਕਾਬਲੇ 3416 ਰੁਪਏ ਜਦੋਂ ਕਿ 1500 ਸੀਸੀ ਤੋਂ ਵਧ ਦੀਆਂ ਕਾਰਾਂ 'ਤੇ 7890 ਦੀ ਥਾਂ 7897 ਰੁਪਏ ਪ੍ਰੀਮੀਅਮ ਦੇਣਾ ਹੋਵੇਗਾ। ਦੁਪਹੀਆ ਵਾਹਨਾਂ ਦੇ ਮਾਮਲੇ ਵਿੱਚ 150 ਸੀਸੀ ਤੋਂ 350 ਸੀਸੀ ਦੇ ਵਾਹਨਾਂ ਲਈ 1366 ਰੁਪਏ ਪ੍ਰੀਮੀਅਮ ਦੇਣਾ ਪਵੇਗਾ ਜਦੋਂ ਕਿ 350 ਸੀਸੀ ਤੋਂ ਵਧ ਦੇ ਵਾਹਨਾਂ ਲਈ 2804 ਰੁਪਏ ਦੇਣੇ ਪੈਣੇਗੇ। ਕੋਵਿਡ-19 ਮਹਾਮਾਰੀ ਕਾਰਨ ਦੋ ਸਾਲ ਦੇ ਵਕਫ਼ੇ ਬਾਅਦ ਸੋਧੀਆਂ ਬੀਮਾ ਦਰਾਂ ਪਹਿਲੀ ਅਪਰੈਲ ਤੋਂ ਲਾਗੂ ਹੋਣਗੀਆਂ। -ੲੇਜੰਸੀ



Most Read

2024-09-22 14:45:04